ਮੁੱਢਲੀ ਸਹਾਇਤਾ ਬਾਰੇ ਕੀਤਾ ਜਾਗਰੂਕ

01/23/2019 9:35:21 AM

ਮੋਗਾ (ਗੋਪੀ)-ਐੱਸ. ਡੀ. ਕਾਲਜ ਫਾਰ ਵੂਮੈਨ ਮੋਗਾ ਦੇ ਰੈੱਡ ਕ੍ਰਾਸ ਯੂਨਿਟ ਵੱਲੋਂ ਕਾਲਜ ਮੈਨੇਜਮੈਂਟ ਦੀ ਅਗਵਾਈ ਵਿਚ ਭਾਰਤੀ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਮੁੱਢਲੀ ਸਹਾਇਤਾ ਦੇਣ ਸਬੰਧੀ ਕੈਂਪ ਲਾਇਆ ਗਿਆ। ਡਾ. ਸੁਨੀਲ ਕੁਮਾਰ ਜੈਨ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਅੰਮ੍ਰਿਤਸਰ ਯੂਨਿਟ ਦੇ ਟ੍ਰੇਨਰ ਜਸਵਿੰਦਰ ਸਿੰਘ ਅਤੇ ਮੋਹਨ ਸਿੰਘ ਗਿੱਲ ਜ਼ਿਲਾ ਇੰਚਾਰਜ ਨੇ ਭਾਸ਼ਣ ਦਿੱਤਾ ਅਤੇ ਡੈਮੋ ਦੇ ਕੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਗਰੂਕ ਕੀਤਾ। ਡਾ.ਬਲਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਪਲਵਿੰਦਰ ਕੌਰ ਨੇ ਆਏ ਹੋਈ ਟੀਮ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।