ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ

01/23/2019 9:35:13 AM

ਮੋਗਾ (ਗੋਪੀ )-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਦੇ ਮੁੱਖੀ ਸੁਆਮੀ ਜਗਜੀਤ ਸਿੰਘ ਜੀ ਲੋਪੋ ਵੱਲੋ ਵੱਖ-ਵੱਖ ਪਿੰਡਾ ਸ਼ਹਿਰਾ ਵਿਚ ਚੱਲ ਰਹੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਉਕੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋਂ ਪੂਰਨਮਾਸ਼ੀ ਦਾ ਦਿਹਾਡ਼ਾ ਬਡ਼ੀ ਹੀ ਸ਼ਰਧਾ ਭਾਵਨਾ ਨਾਲ ਮਨਾਇਆਂ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲਾਹੀ ਬਾਣੀ ਦੇ ਭੋਗ ਸਵੇਰੇ ਅੰਮ੍ਰਿਤ ਵੇਲੇ ਪਾਏ ਗਏ। ਬਾਅਦ ’ਚ ਧਾਰਮਿਕ ਨੂਰੀ ਦੀਵਾਨ ਸਜਾਏ ਜਿਨ੍ਹਾਂ ਵਿਚ ਸੰਪ੍ਰਦਾਏ ਦੇ ਕਵਿਸਰੀ ਜੱਥਿਆ ਵੱਲੋ ਗਰੂ ਦਾ ਜਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਉਪਰੰਤ ਸੁਆਮੀ ਜਗਜੀਤ ਸਿੰਘ ਜੀਆ ਨੇ ਗੁਰੂ ਗ੍ਰੰਥ ਸਾਹਿਬ ਜੀਆ ਦੀ ਅਮਰ ਕਥਾ ਕਰਦਿਆ ਸੰਗਤਾ ਦੇ ਭਾਰੀ ਇਕੱਠ ’ਚ ਕਿਹਾ ਕਿ ਜਿਹਡ਼ਾ ਗੁਰੂ ਹੈ ਇਹ ਵਾਹਿਗੁਰੂ ਤੇ ਇਨਸਾਨ ਦੇ ਵਿਚਕਾਰ ਵਕੀਲ ਹੈ। ਉਸ ਨੂੰ ਮਿਲਣ ਦਾ ਮਾਰਗ ਦੱਸਦਾ ਹੈ, ਕਰਮ ਕਰਨ ਦਾ ਰਾਹ ਦੱਸਦਾ ਹੈ। ਸੁਆਮੀ ਜੀਆ ਨੇ ਸੰਗਤਾ ਨੂੰ ਕਿਹਾ ਕਿ ਗੁਰੂ ਤੋਂ ਬਖਸ਼ਿਸ਼ਾ ਲੈਣ ਲਈ ਕ੍ਰਿਪਾ ਕਰਕੇ ਇਕ ਘੰਟਾ ਸਵੇਰੇ ਇੰਕ ਘੰਟਾ ਸ਼ਾਮ ਨੂੰ ਨਾਮ ਜਪਿਆ ਕਰੋ । ਇਸ ਸਮੇਂ ਬੀਬੀ ਕਰਮਜੀਤ ਕੌਰ ਗਿੱਲ ਉੱਪ ਪ੍ਰਧਾਨ ਸੰਤ ਦਰਬਾਰਾ ਸਿੰਘ ਜੀ ਵਿਦਿਅਕ ਸੰਸਥਾਵਾਂ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋਂ, ਅਮਰਜੀਤ ਸਿੰਘ ਕਾਲਾ, ਗੁਰਚਰਨ ਸਿੰਘ ਲੋਪੋਂ, ਮਾਸਟਰ ਜਸਵਿੰਦਰ ਸਿੰੰਘ, ਸੁਦਾਗਰ ਸਿੰਘ ਕਲਕੱਤਾ, ਰਣਜੀਤ ਸਿੰਘ ਦਿੱਲੀ, ਜਥੇਦਾਰ ਬਾਬੂ ਸਿੰਘ ਜਗਰਾਉ, ਮਹਿੰਦਰ ਸਿੰਘ ਜਗਰਾਉ, ਨੀਲਾ ਸਿੰਘ, ਜਸਵਿੰਦਰ ਸਿੰਘ ਜੱਸੀ ਧੂਡ਼ਕੋਟ, ਤਾਰਾ ਸਿੰਘ ਨੰਗਲ, ਅਮਰਜੀਤ ਸਿੰਘ ਧਾਲੀਵਾਲ ਮੀਨੀਆਂ, ਸੁਖਚੈਨ ਸਿੰਘ ਘੋਲੀਆਂ, ਗੁਰਚਰਨ ਸਿੰਘ ਮੱਲੇਆਣਾ, ਰਾਜਨਜੀਤ ਲੁਧਿਆਣਾ, ਪ੍ਰੀਤ ਸੰਦਲ, ਹਰਚੰਦ ਭਲੋਹਡ਼, ਮਾਸਟਰ ਸ਼ਮਸੇਰ ਸਿੰਘ ਪੁਡ਼ੈਣ, ਜਸਵੀਰ ਸਿੰਘ ਸੀਰਾ ਲੱਖੇ ਵਾਲਾ, ਬਲੌਰ ਸਿੰਘ ਪੰਚ, ਮੇਜਰ ਸਿੰਘ ਸ੍ਰੀ ਤਖਤੂਪੁਰਾ, ਬਿੰਦਰ ਸਿੰਘ ਬਿਜਲੀ ਵਾਲਾ, ਬੱਬੂ ਲੋਪੋਂ, ਜਥੇਦਾਰ ਗੁਰਦਿੱਤ ਸਿੰਘ, ਬਲਵਿੰਦਰ ਸਿੰਘ ਭੰਡਾਰੀ, ਭੋਲਾ ਸਿੰਘ ਕਾਲਜ ਵਾਲਾ, ਤਰਲੋਚਨ ਸਿੰਘ ਪੰਚ, ਬੁੱਧ ਸਿੰਘ ਸਾਬਕਾ ਪੰਚ, ਮਨਪ੍ਰੀਤ ਮੰਤਰੀ ਰਾਉਕੇ, ਪ੍ਰਧਾਨ ਗੁਰਦੀਪ ਰੌਤਾਂ, ਜਗਸੀਰ ਸਿੰਘ ਸਰਪੰਚ ਲੋਪੋਂ, ਕਮਲ ਬਰਮੀ, ਨਿਹਾਲ ਸਿੰਘ ਨਿੱਕੂ ਉੱਭੀ, ਅਮਰਜੀਤ ਅਹਿਮਦਗਡ਼, ਮਨਜੀਤ ਸਿੰਘ ਲਾਡੀ, ਪ੍ਰਗਟ ਸਿੰਘ ਮੀਨੀਆਂ, ਜਗਦੀਪ ਮੱਲੇਆਣਾ ਹਜੂਰੀ ਕਵਿਸਰੀ ਜੱਥਾ, ਰਾਜਾ ਰਸੂਲਪੁਰੀਆਂ, ਸਾਜਨ ਸਟੂਡੀਓ ਲੋਪੋਂ ਵਾਲੇ ਅਤੇ ਕੈਮਰਾਮੈਂਨ ਸੇਮਾ ਲੋਪੋਂ ਤੋਂ ਇਲਾਵਾਂ ਸੰਗਤਾ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਗੁਰੂ ਕੇ ਲੰਗਰ ਅਤੁੱਟ ਵਰਤੇ।