ਤਹਿਸੀਲਦਾਰ ਵੱਲੋਂ ਗਣਤੰਤਰ ਦਿਵਸ ਦੀ ਦੂਜੀ ਰਹਿਸਲ ਦਾ ਨਿਰੀਖਣ
Wednesday, Jan 23, 2019 - 09:32 AM (IST)

ਮੋਗਾ (ਅਜੇ)-ਗਣਤੰਤਰ ਦਿਵਸ ਬਡ਼ੀ ਧੂਮਧਾਮ ਨਾਲ ਮਨਾਉਣ ਲਈ ਉਪ ਮੰਡਲ ਮਜਿਸਟ੍ਰੇਟ ਸਵਰਨਜੀਤ ਕੌਰ ਦੇ ਨਿਰਦੇਸ਼ਾਂ ਤਹਿਤ ਗਣਤੰਤਰ ਦਿਵਸ ਦੀ ਦੂਜੀ ਰਹਿਸਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋ ਸਭਿਆਚਾਰ, ਮਾਰਚ ਪਾਸਟ, ਪੀ. ਟੀ. ਸੋਅ. ਦੀਆਂ ਰਹਿਸਲਾਂ ਦਾ ਨਿਰੀਖਣ ਤਹਿਸੀਲਦਾਰ ਲਕਸ਼ੈ ਗੁਪਤਾ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਕੀਤਾ। ਉਨਾਂ ਦੱਸਿਆ ਕਿ 24 ਜਨਵਰੀ ਨੂੰ ਸੱਭਿਆਚਾਰਕ ਪ੍ਰੋਗਰਾਮ, ਪੀ. ਟੀ. ਸੋ ਅਤੇ ਮਾਰਚ ਪਾਸਟ ਦੀ ਫਾਈਨਲ ਰਹਿਸਲ ਫੁੱਲ ਡਰੈîîîੱਸ ਵਿੱਚ ਮੇਨ ਅਨਾਜ ਮੰਡੀ ਵਿਖੇ ਹੋਵੇਗੀ ਅਤੇ 26 ਜਨਵਰੀ ਨੂੰ ਸਬ ਡਵੀਜਨ ਪੱਧਰ ’ਤੇ ਹਰ ਸਾਲ ਦੀ ਤਰਾਂ ਦੇਸ਼ ਭਗਤੀ ਦੀ ਭਾਵਨਾ ਨਾਲ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੁਮਾਰੀ, ਹਰਮੇਸ਼ ਕੌਰ, ਕੁਲਵੰਤ ਕੌਰ, ਨਵਦੀਪ ਸ਼ਰਮਾ, ਪਰਮਜੀਤ ਕੌਰ, ਲੈਕ. ਹਰਦੀਪ ਸਿੰਗਲਾ, ਹਰਵਿੰਦਰ ਕੌਰ, ਤਰਿੰਦਰ ਕੌਰ ਅਤੇ ਹੋਰ ਸ਼ਾਮਲ ਸਨ।