ਸਕੂਲ ’ਚ ਕਰਵਾਇਆ ਟੇਬਲ ਟੈਨਿਸ ਮੁਕਾਬਲਾ
Wednesday, Jan 23, 2019 - 09:32 AM (IST)

ਮੋਗਾ (ਗੋਪੀ)-ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਤੀਜੀ ਤੋਂ ਲੈ ਕੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਦਾ ਟੇਬਲ ਟੈਨਿਸ ਮੁਕਾਬਲਾ ਕਰਵਾਇਆ ਗਿਆ। ਹਾਊਸ ਪੱਧਰ ’ਤੇ ਹੋਏ ਮੁਕਾਬਲੇ ਵਿਚ ਵਿਵਜੋਰ ਹਾਊਸ ਦੀ ਵਿਦਿਆਰਥਣ ਦਿਯਾ ਤੇ ਪਾਰੂਲਜੀਤ ਸਿੰਘ ਨੇ ਖਿਡਾਰੀਆਂ ਨਾਲ ਆਪਣੇ ਸ਼ਾਨਦਾਰ ਖੇਡ ਨੂੰ ਅੱਗੇ ਵਧਾਉਂਦੇ ਹੋਏ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਫਰੈਗਨੇਂਸ ਹਾਊਸ ਗਦੀ ਜੇਨਿਸਾ ਤੇ ਗੁਰੂਰਾਜ ਸਿੰਘ ਨੂੰ ਰੈਡੀਏਂਟ ਹਾਊਸ ਦੇ ਸ਼ਿਵਾਂਸ ਤੇ ਯੁਵਰਾਜ ਨੂੰ ਤੀਜਾ ਸਥਾਨ ਮਿਲਿਆ। ਇਸ ਮੌਕੇ ਪ੍ਰਿੰਸੀਪਲ ਸਮਰਿਤੀ ਭੱਲਾ, ਡੀਨ ਅਕੈਡਮਿਕ ਅਮਿਤਾ ਮਿੱਤਲ ਨੇ ਵਿਦਿਆਰਥੀਆਂ ਨੂੰ ਖੇਡ ਕੌਸ਼ਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਜੋ ਵਿਦਿਆਰਥੀ ਜਿੱਤੇ ਨਹੀਂ ਉਹ ਨਿਰਾਸ਼ ਨਾ ਹੋਣ ਤੇ ਆਪਣੇ ਅੰਦਰ ਜਿੱਤ ਦਾ ਜਜਬਾ ਪੈਦਾ ਕਰਨ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਖੁਦ ਨੂੰ ਜੇਤੂ ਬਣਾ ਸਕਣ। ਇਸ ਮੌਕੇ ਕੋਆਡੀਨੇਟਰ ਰੀਮਾ ਵਾਂਚੂ, ਮਨਮੋਹਨ, ਜੈਸਵਿਨ ਜੇਮਸ ਹਾਜ਼ਰ ਸਨ।