ਫਿਲਫੋਟ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 7.5 ਬੈਂਡ
Wednesday, Jan 16, 2019 - 09:34 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ.319/1)-ਮਾਲਵੇ ਦੀ ਸਭ ਤੋਂ ਪੁਰਾਣੀ ਤੇ ਮੰਨੀ ਪ੍ਰਮੰਨੀ ਫਿਲਫੋਟ ਸੰਸਥਾ ਨੂੰ ਆਈ. ਡੀ. ਪੀ. ਵਲੋਂ ਪੂਰੇ ਉਤਰੀ ਭਾਰਤ ’ਚ ਨੰਬਰ ਵਨ ਸੰਸਥਾ ਦੇ ਅਵਾਰਡ ਨਾਲ ਕਈ ਵਾਰ ਨਿਵਾਜਿਆ ਜਾ ਚੁੱਕਾ ਹੈ। ਇਸ ਸੰਸਥਾ ਦੀ ਵਿਸ਼ੇਸ਼ਤਾ ਹੈ ਕਿ ਸੰਸਥਾ ਮੁਖੀ ਚਰਨਕਮਲ ਸਿੰਘ ਖੁਦ ਸਵੇਰ ਤੋਂ ਸ਼ਾਮ ਤੱਕ ਕਲਾਸਾਂ ਲੈਂਦੇ ਹਨ ਤੇ ਦੂਜੇ ਅਧਿਆਪਕ ਆਪਣੇ 10 ਸਾਲ ਦੇ ਵੱਧ ਤਜ਼ਰਬੇ ਨਾਲ ਪਡ਼੍ਹਾ ਰਹੇ ਹਨ। ਸੰਸਥਾ ਮੁਖੀ ਨੇ ਦੱਸਿਆ ਕਿ ਸੰਸਥਾ ’ਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ। ਇਥੋਂ ਦੀ ਵਿਦਿਆਰਥਣ ਜਤਿੰਦਰ ਕੌਰ ਨੇ ਲਿਸਨਿੰਗ ’ਚੋਂ 8.5, ਰੀਡਿੰਗ ’ਚੋਂ 8.0, ਰਾਈਟਿੰਗ ’ਚੋਂ 6.5, ਸਪੀਕਿੰਗ ’ਚੋਂ 7.0 ਤੇ ਓਵਰਆਲ 7.5 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ।