ਮਲੇਸ਼ੀਆ ''ਚ ਫਸੇ ਪੰਜਾਬੀ ਜੋੜੇ ਨੇ ਸਰਕਾਰ ਨੂੰ ਘਰ ਵਾਪਸੀ ਦੀ ਲਗਾਈ ਗੁਹਾਰ

06/15/2020 4:24:25 PM

ਮੋਗਾ (ਵਿਪਨ) : ਚੰਗੇ ਭਵਿੱਖ ਲਈ ਮਲੇਸ਼ੀਆ ਗਏ ਇਕ ਪੰਜਾਬੀ ਜੋੜੇ ਨੇ ਵੀਡੀਓ ਰਾਹੀਂ ਸਰਕਾਰ ਨੂੰ ਘਰ ਵਾਪਸੀ ਲਈ ਗੁਹਾਰ ਲਗਾਈ ਹੈ। ਵੀਡੀਓ 'ਚ ਆਪਣਾ ਦਰਦ ਬਿਆਨ ਕਰਦਿਆ ਉਨ੍ਹਾਂ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਇਥੇ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੀ ਤਾਲਾਬੰਦੀ ਹੋਈ ਹੈ ਉਦੋਂ ਤੋਂ ਉਹ ਇਥੇ ਇਕ ਘਰ 'ਚ ਹੀ ਫਸੇ ਹੋਏ ਹਨ। ਮਲੇਸ਼ੀਆ ਦੇ ਹੀ ਕੁਝ ਲੋਕਾਂ ਵਲੋਂ ਸਾਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਹ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਵਤਨ ਵਾਪਸ ਲਿਆਂਦਾ ਜਾਵੇ। 

ਇਹ ਵੀ ਪੜ੍ਹੋਂ : ਅਜਨਾਲਾ 'ਚ ਕੋਰੋਨਾ ਦਾ ਵੱਡਾ ਬਲਾਸਟ, BSF ਦੇ 16 ਜਵਾਨਾ ਸਮੇਤ 22 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਇਸ ਮਾਮਲੇ 'ਤੇ ਬੋਲਦਿਆਂ ਜਗਰਾਓਂ ਦੀ ਵਿਧਾਇਕ ਸਰਬਜੀਤ ਕੌਰ ਨੇ ਕਿਹਾ ਕਿ ਉਹ ਜਲਦ ਹੀ ਆਪਣੀ ਪਾਰਟੀ ਪ੍ਰਧਾਨ ਨਾਲ ਗੱਲਬਾਤ ਕਰਕੇ ਮਲੇਸ਼ੀਆ 'ਚ ਫਸੇ ਪਤੀ-ਪਤਨੀ ਨੂੰ ਵਾਪਸ ਲਿਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਨੂੰ ਰੋਜ਼ਾਨਾਂ ਹੀ ਹਜ਼ਾਰਾਂ ਅਜਿਹੇ ਬੱਚਿਆਂ ਦੇ ਫੋਨ ਆਉਂਦੇ ਹਨ ਜੋ ਵਿਦੇਸ਼ਾਂ 'ਚ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਘਰ-ਘਰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ 'ਤੇ ਖਰ੍ਹਾ ਉਤਰਦੀ ਤਾਂ ਅੱਜ ਇਹ ਲੋਕ ਵਿਦੇਸ਼ਾਂ 'ਚ ਨਾ ਫਸਦੇ।

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਵਿਅਕਤੀ ਨੇ ਤੋੜਿਆ ਦਮ

Baljeet Kaur

This news is Content Editor Baljeet Kaur