ਮੋਗਾ ’ਚ ਨਵੇਂ ਸੈਕਸ ਰੈਕਟ ਦਾ ਪਰਦਾਫਾਸ਼, ਫੋਨ ’ਤੇ ਮਿੱਠੀਆਂ ਗੱਲਾਂ ਕਰਕੇ ਆਪਣੇ ਜਾਲ ’ਚ ਫਸਾਉਣ ਲੱਗੀਆਂ ਕੁੜੀਆਂ

09/18/2021 12:03:54 PM

ਮੋਗਾ (ਆਜ਼ਾਦ, ਗੋਪੀ ਰਾਊਕੇ): ਮੋਗਾ ’ਚ ਨਵੇਂ ਸੈਕਸ ਰੈਕਟ ਦਾ ਪਰਦਾਫਾਸ਼ ਹੋਣ ਲੱਗਾ ਹੈ, ਜਿਸ ਤਹਿਤ ਪਹਿਲਾਂ ਕੁੜੀਆਂ ਵੱਲੋਂ ਬਿਨਾਂ ਜਾਣ ਪਛਾਣ ਦੇ ਨੌਜਵਾਨ ਮੁੰਡਿਆਂ ਨੂੰ ਵੀਡੀਓ ਕਾਲ ’ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਆਪਣੇ ਜਾਲ ਵਿਚ ਫਸਾਇਆ ਜਾਂਦਾ ਹੈ ਅਤੇ ਫਿਰ ਆਪਣੀ ਅਤੇ ਨੌਜਵਾਨ ਮੁੰਡੇ ਦੀ ਨਿਊਡ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾਂਦਾ ਹੈ, ਜਿਸ ਤਹਿਤ ਪਿਛਲੇ ਇਕ ਮਹੀਨੇ ਦੌਰਾਨ ਅਨੇਕਾਂ ਨੌਜਵਾਨ ਲੱਖਾਂ ਰੁਪਏ ਦੀ ‘ਠੱਗੀ’ ਦਾ ਸ਼ਿਕਾਰ ਹੋ ਚੁੱਕੇ ਹਨ। ਦੂਜੇ ਪਾਸੇ ਸਾਈਬਰ ਸੈੱਲ ਮੋਗਾ ਦੀ ਟੀਮ ਵੱਲੋਂ ਡੀ. ਐੱਸ. ਪੀ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਨੌਜਵਾਨਾਂ ਨੂੰ ਪਿਛਲੇ ਦਿਨਾਂ ਦੌਰਾਨ ਕੁੜੀਆਂ ਦੇ ਫੋਨ ਆਏ ਅਤੇ ਇਨ੍ਹਾਂ ’ਚੋਂ ਕੁਝ ਨੌਜਵਾਨ ਕੁੜੀਆਂ ਦੇ ਜਾਲ ਵਿਚ ਫਸ ਗਏ।

ਇਹ ਵੀ ਪੜ੍ਹੋ : ਮੋਟਰਸਾਈਕਲ ਨਹਿਰ ’ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ,ਗਮ ’ਚ ਡੁੱਬਾ ਪਰਿਵਾਰ

ਪਤਾ ਲੱਗਾ ਹੈ ਕਿ ਫੋਨ ਕਰਨ ਮਗਰੋਂ ਕੁੜੀਆਂ ਵੀਡੀਓ ਕਾਲ ਕਰਦੀਆਂ ਹਨ ਅਤੇ ਜਦੋਂ ਮੁੰਡਾ ਪਿਆਰ ਦੇ ਜਾਲ ਵਿਚ ਫਸ ਜਾਂਦਾ ਹੈ ਤਾਂ ਕਥਿਤ ਤੌਰ ’ਤੇ ਮੁੰਡੇ ਦੀ ਵੀ ਨਿਊਡ ਵੀਡੀਓ ਬਣਾ ਕੇ ਆਪਣੇ ਕੋਲ ਸੁਰੱਖਿਅਤ ਕਰ ਲੈਂਦੀਆਂ ਹਨ। ਸਾਈਬਰ ਸੈੱਲ ਦੇ ਸੂਤਰਾਂ ਦਾ ਦੱਸਣਾ ਹੈ ਕਿ ਜਦੋਂ ਵੀਡੀਓ ਬਣ ਜਾਂਦੀ ਹੈ ਤਾਂ ਫਿਰ ਮੁੰਡਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਕੁੜੀਆਂ ਇਹ ਧਮਕੀਆਂ ਦਿੰਦੀਆਂ ਹਨ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਣਗੀਆਂ।ਪੁਲਸ ਕੋਲ ਸ਼ਿਕਾਇਤਾਂ ਲੈ ਕੇ ਪੁੱਜੇ, ‘ਚੁੱਪ-ਚਪੀਤੇ’ ਕਈ ਨੌਜਵਾਨਾਂ ਨੇ ਖਾਦੀ ‘ਠੱਗੀ’‘ਜਗ ਬਾਣੀ’ ਨੂੰ ਮਿਲੇ ਵੇਰਵਿਆਂ ਅਨੁਸਾਰ ਪੁਲਸ ਕੋਲ ਕੁਝ ਨੌਜਵਾਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਸ਼ਿਕਾਇਤਾਂ ਕੀਤੀਆਂ ਹਨ, ਜਿਸ ਦੇ ਆਧਾਰ ’ਤੇ ਸਾਈਬਰ ਸੈੱਲ ਨੇ ਜਾਂਚ ਆਰੰਭੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਨੌਜਵਾਨਾਂ ਨੇ ਗੂਗਲ-ਪੇ, ਪੇ. ਟੀ. ਐੱਮ. ਅਤੇ ਹੋਰ ਸਾਧਨਾਂ ਰਾਹੀਂ ‘ਚੁੱਪ-ਚਪੀਤੇ’ ਫੋਨ ਕਰਨ ਵਾਲੀਆਂ ਕੁੜੀਆਂ ਨੂੰ ਪੈਸੇ ਭੇਜ ਕੇ ਖਹਿੜਾ ਛੁਡਾਇਆ ਹੈ।

ਇਹ ਵੀ ਪੜ੍ਹੋ :  ਜਲੰਧਰੋਂ ਗ੍ਰਿਫ਼ਤਾਰ ਕੀਤੇ ਗੁਰਮੁੱਖ ਰੋਡੇ ਦਾ ਸਾਥੀ ਗ੍ਰਿਫ਼ਤਾਰ, ਬਰਾਮਦ ਹੋਇਆ ਹਥਿਆਰਾਂ ਦਾ ਜ਼ਖ਼ੀਰਾ

ਨੌਜਵਾਨ ਬਿਨਾਂ ਜਾਣ-ਪਛਾਣ ਦੇ ਕਿਸੇ ਨਾਲ ਵੀਡੀਓ ਕਾਲ ’ਤੇ ਗੱਲ ਨਾ ਕਰਨ : ਡੀ. ਐੱਸ. ਪੀ.
ਇਸੇ ਦੌਰਾਨ ਹੀ ਡੀ. ਐੱਸ. ਪੀ. ਸਾਈਬਰ ਸੈੱਲ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਸ ਕੋਲ 6 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਜਿਹੜੇ ਨੰਬਰਾਂ ਤੋਂ ਫੋਨ ਆਏ ਹਨ, ਉਹ ਪੰਜਾਬ ਤੋਂ ਬਾਹਰੀ ਰਾਜਾਂ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਬਿਨਾਂ ਜਾਣ ਪਛਾਣ ਕਿਸੇ ਨਾਲ ਵੀਡੀਓ ਕਾਲ ਆਉਣ ’ਤੇ ਗੱਲ ਨਾ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਅੰਦਰ ਡਰ ਰੱਖਣ ਦੀ ਬਜਾਏ ਪੁਲਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਮੋਗਾ ’ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ’ਚ ਹੋਈ ਲੜਾਈ, ਚੱਲੀਆਂ ਤਲਵਾਰਾਂ

Shyna

This news is Content Editor Shyna