ਮੋਗਾ ਜ਼ਿਲ੍ਹੇ ''ਚ ਤਾਲਾਬੰਦੀ ਦੇ 68 ਦਿਨਾਂ ''ਚ ਕੋਰੋਨਾ ਪਾਜ਼ੇਟਿਵ ਮਰੀਜ਼ ਸਨ 358

08/27/2020 10:10:00 AM

ਮੋਗਾ (ਸੰਦੀਪ ਸ਼ਰਮਾ) : ਸਿਹਤ ਵਿਭਾਗ ਦੇ ਰਿਕਾਰਡ ਅੰਕੜੇ ਦੇ ਅਨੁਸਾਰ ਤਾਲਾਬੰਦੀ  1 ਦੇ 1 ਜੂਨ ਤੋਂ ਲੈ ਕੇ 26 ਅਗਸਤ ਤੱਕ 86 ਦਿਨਾਂ ਵਿਚ ਇਹ ਗਿਣਤੀ 358 ਹੋ ਗਈ ਹੈ। ਬੇਸ਼ੱਕ ਸੂਬੇ ਭਰ ਵਿਚ ਕੋਰੋਨਾ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ, ਪਰ ਜੇਕਰ ਇਸ ਮਹਾਮਰੀ ਬਾਰੇ ਵਿਚ ਆਏ ਦਿਨ ਸੋਸ਼ਲ ਮੀਡੀਆ 'ਤੇ ਹੋ ਰਹੇ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਇਨ੍ਹਾਂ ਪੋਸਟਾਂ ਵਿਚ ਕਿਤੇ ਤਾਂ ਕੋਰੋਨਾ ਨੂੰ ਰਾਜਨੀਤਕ ਖੇਡ ਦੱਸਿਆ ਜਾ ਰਿਹਾ ਹੈ ਅਤੇ ਕਿਤੇ ਆਮ ਲੋਕਾਂ ਦਾ ਧਿਆਨ ਭਟਕਾਉਣ ਲਈ ਕੋਰੋਨਾ ਦੀ ਦਹਿਸ਼ਤ ਫੈਲਾਉਣ ਨਾਲ ਜੋੜਿਆ ਜਾ ਰਿਹਾ ਹੈ। ਉਥੇ ਕੁਝ ਵਾਇਰਲ ਹੋ ਰਹੀਆਂ ਪੋਸਟਾਂ ਵਿਚ ਕੋਰੋਨਾ ਦੇ ਟੈਸਟਾਂ ਅਤੇ ਇਸ ਦੇ ਸ਼ਿਕਾਰ ਹੋਣ ਵਾਲਿਆਂ ਨੂੰ ਸਰਕਾਰੀ ਤੌਰ 'ਤੇ ਕੁਆਰੰਟਾਈਨ ਕਰਨ ਦੀ ਪ੍ਰਕਿਰਿਆ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਜੇਕਰ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ 'ਚ ਦਿਨ ਪ੍ਰਤੀ ਦਿਨ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਦੇ ਮਾਮਲੇ ਵਿਚ ਆਮ ਜਨਤਾ ਵੱਲੋਂ ਇਸ ਤੋਂ ਬਚਾਅ ਦੇ ਲਈ ਨਿਰਧਾਰਿਤ ਕੀਤੇ ਗਏ ਨਿਯਮਾਂ ਵਿਚ ਕਿਤੇ ਨਾ ਕਿਤੇ ਗੰਭੀਰ ਨਾ ਹੋਣਾ ਹੈ ਅਤੇ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਸ਼ਰੇਆਮ ਸੜਕ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਬਕਾ ਫ਼ੌਜੀ

ਜ਼ਿਲੇ 'ਚ ਅਨਲਾਕ 1 ਦੇ ਦੌਰਾਨ ਪਿਛਲੇ ਤਿੰਨ ਮਹੀਨਿਆਂ ਤੋਂ 923 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ ਹੋਇਆ ਵਾਧਾ
ਜ਼ਿਲਾ ਮੋਗਾ ਦੇ ਸਿਹਤ ਵਿਭਾਗ ਵੱਲੋਂ ਪ੍ਰਾਪਤ ਅੰਕੜੇ ਦੇ ਅਨੁਸਾਰ 1 ਜੂਨ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਅਨਲਾਕ 1 ਘੋਸ਼ਿਤ ਕੀਤਾ ਗਿਆ ਸੀ, ਉਸ ਸਮੇਂ ਜ਼ਿਲੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 358 ਸੀ, ਪਰ ਉਸਦੇ ਉਪਰੰਤ ਜੇਕਰ ਜੂਨ ਤੋਂ ਲੈ ਕੇ 26 ਅਗਸਤ ਤੱਕ ਕੋਰੋਨਾ ਮਰੀਜ਼ਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 923 ਮਰੀਜ਼ਾਂ ਦਾ ਵਾਧਾ ਹੋਇਆ ਹੈ, ਜਿਸ ਦੇ ਬਾਅਦ ਹੁਣ ਇਹ ਗਿਣਤੀ 1281 ਹੋ ਗਈ ਹੈ।

ਇਹ ਵੀ ਪੜ੍ਹੋ :  ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

ਲੋਕ ਹੋਣ ਗੰਭੀਰ : ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਜ਼ਿਲੇ ਵਿਚ ਸਥਿਤੀ ਨਿਯੰਤਰਨ ਹੈ ਕਿਉਂਕਿ ਜੇਕਰ ਸੂਬੇ ਦੇ ਦੂਸਰੇ ਜ਼ਿਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਮੁਕਾਬਲੇ ਮੋਗਾ ਦੇ ਹਾਲਾਤ ਕਾਫੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਜੇਕਰ ਲੋਕ ਗੰਭੀਰ ਨਹੀਂ ਹੁੰਦੇ ਤਾਂ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੌਖ਼ਿਮ ਵਿਚ ਪਾ ਰਹੇ ਹਨ ਕਿਉਂਕਿ ਬਚਾਓ ਵਿਚ ਹੀ ਬਚਾਅ ਹੈ।

 

Baljeet Kaur

This news is Content Editor Baljeet Kaur