ਮੋਦੀ ਸਰਕਾਰ ਖਿਲਾਫ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਜਾਰੀ

06/20/2018 5:55:42 AM

ਖਡੂਰ ਸਾਹਿਬ,   (ਕੁਲਾਰ)-  ਸੁਨੀਲ ਜਾਖਡ਼ ਪ੍ਰਧਾਨ ਪੰਜਾਬ ਕਾਂਗਰਸ ਦੇ ਸੱਦੇ ’ਤੇ ਹਲਕਾ ਬਾਬਾ ਬਕਾਲਾ ’ਚ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ’ਚ ਤੇਲ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਸ਼ੁਰੂ ਕੀਤਾ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅੱਜ ਖੋਜਕੀਪੁਰ, ਅਲੀਆ, ਰਾਮਪੁਰ ਭੂਤਵਿੰਡ ਆਦਿ ਪਿੰਡਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਪ੍ਰਦੀਪ ਸਿੰਘ ਬੱਲੂ ਭਲਾਈਪੁਰ, ਪਿੰਦਰਜੀਤ ਸਿੰਘ ਸਰਲੀ ਮੈਂਬਰ ਪੀ. ਪੀ. ਸੀ. ਸੀ., ਸ਼ਮਸ਼ੇਰ ਸਿੰਘ ਖੋਜਕੀਪੁਰ ਸਾਬਕਾ ਡਾਇਰੈਕਟਰ ਮਿਲਕ ਫੈੱਡ, ਹਰਪਾਲ ਸਿੰਘ ਜਲਾਲਾਬਾਦ, ਹਰਜਿੰਦਰ ਸਿੰਘ ਰਾਮਪੁਰ ਜਨਰਲ ਸਕਤਰ, ਸਤਬੀਰ ਸਿੰਘ ਅੱਲੋਵਾਲ, ਡਾ. ਸਲਵਿੰਦਰ ਸਿੰਘ ਸੰਧੂ ਸਰਲੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਆਮ ਜਨਤਾ ਨੂੰ ਸੁਕਣੇ ਪਾ ਦਿੱਤਾ ਹੈ, ਜਿਸ ਕਾਰਨ ਗਰੀਬ ਲੋਕਾਂ ਦਾ ਜੀਉਣਾ ਦੁਬਰ ਹੋ ਗਿਆ ਹੈ। 
ਵਿਧਾਇਕ ਭਲਾਈਪੁਰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਗਰੀਬ ਜਨਤਾ ਦੇ ਮੂੰਹ ਵਿਚੋਂ ਰੋਟੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਭਾਡਾਂ ਭੰਨਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਵੱਲੋਂ ਸ਼ੁਰੂ ਕੀਤੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਪਿੰਡ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਜੋ ਜਨਤਾ ਨੂੰ ਪਤਾ ਲੱਗ ਸਕੇ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸ ਤਰ੍ਹਾਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।
 ਇਸ ਮੌਕੇ ਸਤਨਾਮ ਸਿੰਘ ਨਿਹੰਗ ਸਾਬਕਾ ਸਰਪੰਚ ਅੱਲੋਵਾਲ, ਕਾਬਲ ਸਿੰਘ ਅੱਲੋਵਾਲ, ਜਰਨੈਲ ਸਿੰਘ ਨੰਬਰਦਾਰ, ਪਾਖਰ ਸਿੰਘ, ਸੂਬੇਦਾਰ ਸੰਤੋਖ ਸਿੰਘ, ਬਾਬਾ ਬਲਕਾਰ ਸਿੰਘ, ਸਕਤਰ ਸਿੰਘ, ਦਿਲਬਾਗ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ ਗੋਲਡੀ ਰਾਮਪੁਰ, ਹਰੀ ਸਿੰਘ, ਸਰਦਾਰਾ ਸਿੰਘ ਸਾਬਕਾ ਇੰਸਪੈਕਟਰ, ਗੁਰਪਾਲ ਸਿੰਘ, ਝਿਲਮਿਲ ਸਿੰਘ, ਬਾਬਾ ਅਨੋਖ ਸਿੰਘ, ਅਵਤਾਰ ਸਿੰਘ ਟੀਟੂ, ਡਾ. ਮਨਜੀਤ ਸਿੰਘ ਅਲੀਆ, ਜਗਤਾਰ ਸਿੰਘ, ਅਜੈਬ ਸਿੰਘ, ਬਖਸ਼ੀਸ਼ ਸਿੰਘ, ਚੈਂਚਲ ਸਿੰਘ, ਕੁਲਦੀਪ ਸਿੰਘ ਅਲੀਆ, ਦਰਾਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਯਾਦਵਿੰਦਰ ਸਿੰਘ ਖੋਜਕੀਪੁਰ, ਗੁਲਜਾਰ ਸਿੰਘ ਢਿੱਲੋਂ, ਸੁਰਜੀਤ ਸਿੰਘ ਗਿੱਲ, ਮਨਪ੍ਰੀਤ ਸਿਂੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਜਤਿੰਦਰ ਸਿੰਘ ਸ਼ਾਹ, ਸਤਨਾਮ ਸਿੰਘ ਖੋਜਕੀਪੁਰ, ਰੰਗਾ ਸਿੰਘ ਆਦਿ ਹਾਜ਼ਰ ਸਨ।