ਵਜੀਫਿਆਂ ''ਚ ਕਟੌਤੀ ਕਰਕੇ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ : ਬਸਪਾ ਆਗੂ

06/14/2018 5:57:09 PM

ਬੁਢਲਾਡਾ (ਬਾਂਸਲ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਵਜੀਫਿਆਂ 'ਚ ਕੀਤੀ ਕਟੌਤੀ ਖਿਲਾਫ ਹਲਕਾ ਪੱਧਰ 'ਤੇ ਸੰਘਰਸ਼ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਪੰਚਾਇਤੀ ਧਰਮਸ਼ਾਲਾਂ ਵਿੱਖੇ ਰੈਲੀ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਕਿਹਾ ਕਿ ਬਸਪਾ ਪਾਰਟੀ ਹਮੇਸ਼ਾਂ ਦਲਿਤਾਂ ਤੋਂ ਇਲਾਵਾ ਹਰ ਵਰਗ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਖਾਸ ਕਰਕੇ ਦਲਿਤ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਦੀ ਰਾਜਨੀਤੀ 'ਚ ਉਨ੍ਹਾਂ ਦੇ ਹੱਕਾਂ ਤੇ ਡਾਕੇ ਮਾਰੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਲੱਖਾਂ ਦਲਿਤ ਨੌਜਵਾਨਾਂ ਦੀਆਂ ਵਜੀਫਿਆਂ 'ਚ ਕਟੌਤੀ ਕਰਕੇ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਇਸ ਮੌਕੇ ਬੋਲਦਿਆਂ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਸਰਦੁਲਗੜ੍ਹ ਨੇ ਕਿਹਾ ਕਿ ਬਸਪਾ ਦਾ ਮੁੱਖ ਮਕਸਦ ਪਾਰਟੀਆਂ ਤੇ ਸੰਗਠਨਾਂ ਨੂੰ ਇਕ ਮੰਚ ਤੇ ਇੱਕਠਾ ਕਰਕੇ ਦੇਸ਼ ਦੀ ਜਨਤਾ ਨੂੰ ਇਨਸਾਫ ਦਿਵਾਉਣ ਹੈ। ਉਨ੍ਹਾਂ ਕਿਹਾ ਕਿ ਬਸਪਾ ਪਾਰਟੀ ਦਾ ਬੂਟਾ ਪੰਜਾਬ ਦੀ ਧਰਤੀ ਤੇ ਲੱਗੀਆ ਤੇ ਸ਼੍ਰੀ ਕਾਸ਼ੀਂ ਰਾਮ ਤੇ ਭੈਣ ਮਾਇਆਵਤੀ ਦੀ ਅਗਵਾਈ ਹੇਠ ਪੁਰੇ ਦੇਸ਼ ਅੰਦਰ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਸਮਾਂ ਪਹਿਲਾਂ ਸਾਜਿਸ਼ ਤਹਿਤ ਸੰਵਿਧਾਨ ਤੋੜ ਕੇ ਦਲਿਤ ਵਰਗ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਪਾਰਟੀ ਵੱਲੋਂ ਡਟਵਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਰਾਜਿੰਦਰ ਭੀਖੀ, ਜ਼ਿਲਾ ਮੀਤ ਪ੍ਰਧਾਨ ਸ਼ੇਰ ਸਿੰਘ, ਆਤਮਾ ਸਿੰਘ ਪਰਮਾਰ ਆਦਿ ਨੇ ਆਪਣੇ ਆਪਣੇ ਵਿਚਾਰ ਰੱਖੇ।