ਲੱਖਾਂ ਰੁਪਏ ਦੇ ਮੋਬਾਇਲ ਚੋਰੀ ਕਰਨ ਦੇ ਮਾਮਲੇ ''ਚ 6 ਵਿਅਕਤੀਆਂ ਨਾਮਜ਼ਦ

Friday, Nov 03, 2017 - 04:01 PM (IST)


ਮੋਗਾ (ਅਜ਼ਾਦ) - ਪਿੰਡ ਚੜਿੱਕ 'ਚ ਮੋਬਾਇਲ ਫੋਨਾਂ ਦੀ ਦੁਕਾਨ 'ਚੋਂ ਲੱਖਾਂ ਰੁਪਏ ਮੁੱਲ ਦੇ ਮੋਬਾਇਲ ਚੋਰੀ ਕਰਨ ਦੇ ਮਾਮਲੇ 'ਚ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਦਿਨੇਸ਼ ਕੁਮਾਰ ਪੁਰੀ ਨਿਵਾਸੀ ਚੌਂਕ ਸੇਖਾਂ ਮੋਗਾ ਨੇ ਦੱਸਿਆ ਕਿ ਬੀਤੀ 18, 19 ਅਗਸਤ ਦੀ ਅੱਧੀ ਰਾਤ ਨੂੰ ਉਸਦੀ ਦੁਕਾਨ 'ਚੋਂ ਚੋਰੀ ਹੋਈ ਸੀ। ਸਿਟੀ ਸਾਊਥ ਮੋਗਾ ਵੱਲੋਂ ਦਿਨੇਸ਼ ਕੁਮਾਰ ਦੀ ਸ਼ਿਕਾਇਤ 'ਤੇ ਫਿਲਫਿਤ ਉਰਫ ਮਨੀ ਨਿਵਾਸੀ ਜ਼ੀਰਾ ਰੋਡ ਮੋਗਾ, ਬਲਰਾਜ ਮਸੀਹ ਉਰਫ ਬੱਲੀ ਨਿਵਾਸੀ ਨਹਿਰੀ ਕਾਲੋਨੀ ਫਿਰੋਜ਼ਪੁਰ, ਸਾਜਨ ਨਿਵਾਸੀ ਕੁੰਢਿਆਂਵਾਲਾ (ਫਿਰੋਜ਼ਪੁਰ), ਹਨੂਮ ਉਰਫ ਲੱਕੀ ਨਿਵਾਸੀ ਮੱਖੂ, ਅਬੂ ਮਸੀਹ ਨਿਵਾਸੀ ਪਿੰਡ ਜੋਗੇਵਾਲਾ, ਬਬਲੂ ਨਿਵਾਸੀ ਸਾਂਧਾਵਾਲੀ ਬਸਤੀ ਮੋਗਾ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦੋਸ਼ੀਆਂ ਨੇ ਦੁਕਾਨ 'ਚੋਂ ਲੱਖਾਂ ਰੁਪਏ ਮੁੱਲ ਦੇ ਮੋਬਾਇਲ ਫੋਨ, ਲੈਪਟਾਪ ਅਤੇ ਹੋਰ ਸਮਾਨ ਚੋਰੀ ਕੀਤਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਜ਼ਾਰੀ ਹੈ।


Related News