ਜੇਕਰ ਤੁਸੀਂ ਵੀ ਖਰੀਦਣ ਜਾ ਰਹੇ ਹੋ ਆਨਲਾਈਨ ਮੋਬਾਇਲ ਤੋਂ ਜ਼ਰਾ ਸਾਵਧਾਨ

06/25/2019 11:46:51 AM

ਲੁਧਿਆਣਾ (ਰਿਸ਼ੀ) : ਆਨਲਾਈਨ ਸਾਈਟ 'ਤੇ ਸਸਤਾ ਮੋਬਾਇਲ ਫੋਨ ਖਰੀਦਣ ਦੇ ਚੱਕਰ ਵਿਚ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਏ ਦਿਨ ਕੋਈ ਨਾ ਕੋਈ ਪੁਲਸ ਕਮਿਸ਼ਨਰ ਦੇ ਸਾਹਮਣੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੇਸ਼ ਹੋ ਰਿਹਾ ਹੈ ਪਰ ਠੱਗਾਂ ਵੱਲੋਂ ਫਿਰ ਵੀ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਜਾ ਰਿਹਾ ਹੈ। ਜੇਕਰ ਪਿਛਲੇ ਇਕ ਹਫਤੇ ਦੀ ਗੱਲ ਕਰੀਏ ਤਾਂ ਲੁਧਿਆਣਾ ਪੁਲਸ ਵੱਲੋਂ 4 ਤੋਂ ਜ਼ਿਆਦਾ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਗਏ ਹਨ। ਸਾਰੇ ਮਾਮਲਿਆਂ ਵਿਚ ਮੋਬਾਇਲ ਵੇਚਣ ਦੇ ਨਾਂ 'ਤੇ ਹੀ ਠੱਗੀ ਹੋਈ ਹੈ।

ਹੁਣ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਰਾਜੇਸ਼ ਕੁਮਾਰ ਨਿਵਾਸੀ ਨਿਊ ਕੁੰਦਨਪੁਰੀ ਦੀ ਸ਼ਿਕਾਇਤ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇਕਬਾਲ ਸਿੰਘ ਅਨੁਸਾਰ ਪੁਲਸ ਨੂੰ 18 ਅਪ੍ਰੈਲ 2019 ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਸ ਨੇ 15 ਅਪ੍ਰੈਲ 2019 ਨੂੰ ਆਨਲਾਈਨ ਸਾਈਟ 'ਤੇ ਮੋਬਾਇਲ ਫੋਨ ਵੇਚ ਰਹੇ ਵਿਅਕਤੀ ਤੋਂ ਸੰਪਰਕ ਕੀਤਾ ਸੀ, ਜਿਸ ਨੇ ਖੁਦ ਦਾ ਨਾਮ ਵਿਕਾਸ ਪਟੇਲ ਦੱਸਿਆ ਅਤੇ ਫੌਜੀ ਹੋਣ ਦੀ ਗੱਲ ਕਹੀ। ਵਿਸ਼ਵਾਸ ਜਿਤਾਉਣ ਲਈ ਆਪਣਾ ਆਈ ਕਾਰਡ ਅਤੇ ਅਧਾਰ ਕਾਰਡ ਦੀ ਕਾਪੀ ਵੀ ਭੇਜ ਦਿੱਤੀ। ਜਿਸ ਤੋਂ ਬਾਅਦ ਉਸ ਦੇ ਖਾਤੇ ਵਿਚ ਪੇਅ ਟੀ. ਐੱਮ. ਦੇ ਜ਼ਰੀਏ ਨਕਦੀ ਜਮ੍ਹਾ ਕਰਵਾ ਦਿੱਤਾ ਗਈ ਪਰ ਬਾਅਦ ਵਿਚ ਉਸ ਤੋਂ ਕੋਰੀਅਰ ਜ਼ਰੀਏ ਮੋਬਾਇਲ ਫੋਨ ਭੇਜਣ ਦੇ ਨਾਂ 'ਤੇ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਪਏ। ਠੱਗੀ ਹੋਣ ਦਾ ਸ਼ਿਕਾਰ ਹੋਣ 'ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।

Gurminder Singh

This news is Content Editor Gurminder Singh