ਮੋਬਾਇਲ ਐਡਿਕਸ਼ਨ ਬਣ ਰਹੀ ਹੈ ਇਕ ਵੱਡੀ ਬੀਮਾਰੀ

03/12/2018 6:49:14 AM

ਫਗਵਾੜਾ, (ਅਭਿਸ਼ੇਕ)- ਪਿਛਲੇ ਕੁਝ ਸਾਲਾਂ ਤੋਂ ਸਾਡੇ ਰੋਜ਼ਾਨਾ ਜੀਵਨ 'ਚ ਬਹੁਤ ਤਬਦੀਲੀ ਹੋਈ ਹੈ। ਪ੍ਰਤੀ ਦਿਨ ਨਵੀਆਂ-ਨਵੀਆਂ ਵਸਤੂਆਂ ਤੇ ਨਵੇਂ-ਨਵੇਂ Àਤਪਾਦ ਸਾਹਮਣੇ ਆ ਰਹੇ ਹਨ, ਜੋ ਕਿ ਜੀਵਨ ਸ਼ੈਲੀ ਨੂੰ ਤਬਦੀਲ ਕਰ ਰਹੇ ਹਨ। ਇਨ੍ਹਾਂ 'ਚੋਂ ਇਕ ਹੈ ਸਮਾਰਟ ਫੋਨ ਮੋਬਾਇਲ। ਅੱਜ ਦੇ ਸਮੇਂ 'ਚ ਮੋਬਾਇਲ ਫੋਨ ਸਾਡੀ ਇਕ ਅਹਿੰਮ ਜ਼ਰੂਰਤ ਹੈ ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਇਸਤੇਮਾਲ ਵਧੀਆ ਨਹੀਂ ਹੁੰਦਾ, ਜੋ ਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਲੋਕ ਫੋਨ ਦਾ ਬੇਹੱਦ ਜ਼ਿਆਦਾ ਇਸਤੇਮਾਲ ਕਰ ਰਹੇ ਹਨ। ਜਿਸ 'ਚ ਨੌਜਵਾਨ ਸਭ ਤੋਂ ਜ਼ਿਆਦਾ ਹਨ। ਇਕ ਸਰਵੇ ਦੇ ਮੁਤਾਬਿਕ ਭਾਰਤ 'ਚ ਕਰੀਬ 775.5 ਮਿਲੀਅਨ ਲੋਕ ਮੋਬਾਇਲ ਦਾ ਪ੍ਰਯੋਗ ਕਰਦੇ ਹਨ, ਜਿਨ੍ਹਾਂ 'ਚ ਤਕਰੀਬਨ 300 ਮਿਲੀਅਨ ਸਮਾਰਟ ਫੋਨ ਹੈ।

ਕੀ ਹੈ ਮੋਬਾਇਲ ਐਡਿਕਸ਼ਨ
ਅੱਜ ਦੀ ਨੌਜਵਾਨ ਪੀੜ੍ਹੀ ਹਰ ਸਮੇਂ ਹੀ ਮੋਬਾਇਲ 'ਚ ਲੱਗੀ ਰਹਿੰਦੀ ਹੈ, ਜਿਸ ਨੂੰ ਸਮਾਰਟ ਫੋਨ ਐਡਿਕਸ਼ਨ ਕਿਹਾ ਜਾਂਦਾ ਹੈ, ਜਿਸ 'ਚ ਕੁਝ ਲੋਕ ਮੋਬਾਇਲ ਦਾ ਇਸਤੇਮਾਲ ਕੀਤੇ ਬਿਨਾਂ ਇਕ ਦਿਨ ਵੀ ਨਹੀਂ ਰਹਿ ਸਕਦੇ ਤੇ ਜਿਸਦੀ ਇਕ ਸਟੇਜ 'ਚ ਤਾਂ ਵਿਅਕਤੀ ਆਪਣੇ ਮੋਬਾਇਲ ਨੂੰ ਇਸਤੇਮਾਲ ਕੀਤੇ ਬਿਨਾਂ ਇਕ ਘੰਟਾ ਤੋਂ ਜ਼ਿਆਦਾ ਲਗਾਤਾਰ ਨਹੀਂ ਰਹਿ ਸਕਦਾ ਤੇ ਉਸਨੂੰ ਮੋਬਾਇਲ ਚਲਾਉਣ ਦੀ ਤਲਬ ਜਿਹੀ ਲੱਗੀ ਰਹਿੰਦੀ ਹੈ। ਮੋਬਾਇਲ ਐਡਿਕਸ਼ਨ ਨਾਲ ਪ੍ਰਭਾਵਿਤ ਕੁਝ ਲੋਕ ਤਾਂ ਬਾਥਰੂਮ 'ਚ ਵੀ ਮੋਬਾਇਲ ਨਾਲ ਲੈ ਕੇ ਜਾਂਦੇ ਹਨ। ਇਕ ਅਨੁਮਾਨ ਦੇ ਅਨੁਸਾਰ ਕਰੀਬ 80 ਫੀਸਦੀ 18-24 ਸਾਲ ਦੀ ਉਮਰ ਵਾਲੇ ਲੋਕ ਆਪਣੇ ਫੋਨ ਨੂੰ ਸੌਂਦੇ ਸਮੇਂ ਵੀ ਕੋਲ ਹੀ ਰੱਖ ਕੇ ਸੌਂਦੇ ਹਨ ਤੇ ਇਕ ਆਮ ਵਿਅਕਤੀ ਇਕ ਦਿਨ 'ਚ ਆਪਣੇ ਫੋਨ ਨੂੰ ਤਕਰੀਬਨ 110 ਵਾਰ ਚੈੱਕ ਕਰਦਾ ਹੈ ਤੇ ਮੋਬਾਇਲ ਐਡਿਕਸ਼ਨ ਵਿਅਕਤੀ ਇਕ ਦਿਨ 'ਚ ਤਕਰੀਬਨ 900 ਤੋਂ ਜ਼ਿਆਦਾ ਵਾਰ ਆਪਣਾ ਫੋਨ ਚੈੱਕ ਕਰਦਾ ਹੈ, ਜੋਕਿ ਸਮਾਰਟ ਫੋਨ ਐਡਿਕਸ਼ਨ ਦੇ ਲੱਛਣ ਹਨ। 
ਬਰੇਨ ਕੈਂਸਰ ਵਰਗੀ ਭਿਆਨਕ ਬੀਮਾਰੀਆਂ ਦਾ ਖਤਰਾ
ਮੋਬਾਇਲ ਐਡਿਕਸ਼ਨ ਨੂੰ ਬਰੇਨ ਕੈਂਸਰ ਵਰਗੀ ਭਿਆਨਕ ਬੀਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ। ਇਕ ਅਧਿਆਨ ਦੇ ਅਨੁਸਾਰ ਮੋਬਾਇਲ ਐਡਿਕਸ਼ਨ ਦਾ ਸ਼ਿਕਾਰ ਹੋਏ ਲੋਕਾਂ 'ਚ ਬਰੇਨ ਟਿਊਮਰ ਹੋਣ ਦਾ ਖਤਰਾ ਇਕ ਆਮ ਵਿਅਕਤੀ ਤੋਂ 60 ਫੀਸਦੀ ਜ਼ਿਆਦਾ ਰਹਿੰਦਾ ਹੈ। ਅਮਰੀਕਾ ਵਰਗੇ ਹੋਰ ਵੱਡੇ ਦੇਸ਼ਾਂ 'ਚ ਵੀ ਹਰ ਸਾਲ ਹਾਜ਼ਾਰਾਂ ਲੋਕ ਇਸ ਬੀਮਾਰੀ ਦੇ ਕਾਰਨ ਮਾਰੇ ਜਾਂਦੇ ਹਨ। ਇਸਦੇ ਇਲਾਵਾ ਅੱਖਾਂ ਦੀ ਰੋਸ਼ਨੀ ਘੱਟ ਹੋਣ ਵਰਗੀ ਵੀ ਕਈ ਬੀਮਾਰੀਆਂ ਫੋਨ ਐਡਿਕਸ਼ਨ ਨਾਲ ਪੈਦਾ ਹੁੰਦੀਆਂ ਹਨ, ਜੋਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
ਹਕੀਕਤ ਦੀ ਦੁਨੀਆ 'ਚ ਨਹੀਂ ਜੀਅ ਪਾਉਂਦੇ ਅਜਿਹੇ ਲੋਕ
ਮੋਬਾਇਲ ਐਡਿਕਸ਼ਨ ਦੀ ਇਕ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਇਸ ਨਾਲ ਪ੍ਰਭਾਵਿਤ ਲੋਕ ਅਸਲੀ ਜ਼ਿੰਦਗੀ 'ਚ ਨਹੀਂ ਜਾ ਪਾਉਂਦੇ ਤੇ ਉਹ ਮੋਬਾਇਲ ਦੀ ਆਨਲਾਈਨ ਦੁਨੀਆ 'ਚ ਹੀ ਗੁਆਚੇ ਰਹਿੰਦੇ ਹਨ, ਜਿਸ ਤਰ੍ਹਾਂ ਕਿ ਇਕ ਘਰ 'ਚ ਰਹਿੰਦੇ ਹੋਏ ਵੀ ਲੋਕ ਅੱਜ ਕੱਲ ਆਪਣਿਆਂ ਦੇ ਕਰੀਬ ਨਹੀਂ ਹਨ। ਉਹ ਹਰ ਸਮੇਂ ਵਟਸਐਪ, ਫੇਸਬੁੱਕ ਆਦਿ ਚਲਾਉਂਦੇ ਹੋਏ ਫੋਨ 'ਚ ਹੀ ਵਿਅਸਤ ਰਹਿੰਦੇ ਹਨ ਤੇ ਪਹਿਲਾਂ ਸਮੇਂ ਦੀ ਤਰ੍ਹਾਂ ਆਪਸ 'ਚ ਗੱਲਬਾਤ ਕਰਕੇ ਸਮਾਂ ਨਹੀਂ ਗੁਜ਼ਾਰਦੇ। ਸਭ ਤੋਂ ਵੱਡੀ ਹੱਦ ਵਾਲੀ ਗੱਲ ਇਹ ਹੈ ਕਿ ਕਈ ਘਰਾਂ 'ਚ ਤਾਂ ਬੱਚੇ ਖਾਣਾ ਵੀ ਮਾਂ ਕੋਲੋਂ ਵਟਸਐਪ 'ਤੇ ਮੈਜਿਸ ਕਰ ਕੇ ਮੰਗਵਾਉਂਦੇ ਹਨ। ਇਸ ਨਾਲ ਮਸ਼ਹੂਰ ਵਿਗਿਆਨਿਕ ਅਲਬਰਟ ਆਈਸਟਾਈਨ ਵਲੋਂ ਸੈਂਕੜੇ ਸਾਲ ਪਹਿਲਾਂ ਹੀ ਕਹਿ ਦਿੱਤੀ ਗਈ ਗੱਲ ਸੱਚ ਹੁੰਦੀ ਹੈ ਕਿ ਇਕ ਸਮੇਂ 'ਚ ਟੈਕਨਾਲੋਲਜੀ ਇਨਸਾਨ 'ਤੇ ਇੰਨੀ ਹਾਵੀ ਹੋ ਜਾਵੇਗੀ ਕਿ ਮਨੁੱਖ ਆਪਣੇ ਪਰਿਵਾਰ ਜਾਂ ਮਿੱਤਰਾਂ 'ਚ ਬੈਠਾ ਹੋਇਆ ਵੀ ਹਕੀਕਤ ਦੀ ਜ਼ਿੰਦਗੀ ਨੂੰ ਨਹੀਂ ਜੀਅ ਪਾਵੇਗਾ।