ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਹਲਕੇ ਨੂੰ ਵਿੱਦਿਆ ਦੇ ਖੇਤਰ 'ਚ ਉੱਪਰ ਚੁੱਕਣ ਦੀ ਰੱਖੀ ਮੰਗ

09/23/2017 7:43:50 PM

ਭਿੱਖੀਵਿੰਡ /ਖਾਲੜਾ(ਸੁਖਚੈਨ/ਅਮਨ)— ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਵਿਕਾਸ ਕੰਮਾਂ ਅਤੇ ਹਲਕੇ ਅੰਦਰ ਵਿੱਦਿਆ ਦੀ ਰਹੀ ਪਿਛਲੇ ਦਸ ਸਾਲ ਮੁਸ਼ਕਿਲ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੀ ਇਕ ਇਕ ਮੁਸ਼ਕਿਲ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਗਿਆ ਹੈ, ਜਿਨ੍ਹਾਂ ਨੇ ਮੇਰੇ ਵੱਲੋਂ ਜੋ ਵੀ ਹਲਕੇ ਸਬੰਧੀ ਮੰਗ ਕੀਤੀ ਗਈ, ਉਸ ਨੂੰ ਉਨ੍ਹਾਂ ਵੱਲੋਂ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਹਲਕੇ ਅੰਦਰ ਸਭ ਤੋਂ ਵੱਡੀ ਮੁਸ਼ਕਿਲ ਸੀ ਵਿੱਦਿਆ ਦੀ ਕਿਉਂਕਿ ਇਸ ਹਲਕੇ ਅੰਦਰ ਪਿਛਲੇ ਦਸ ਸਾਲ ਇਥੋਂ ਦੇ ਆਗੂ ਵਿੱਦਿਆਂ ਦੇ ਮਿਆਰ ਨੂੰ ਬਿਆਨਾਂ ਨਾਲ ਹੀ ਉੱਚਾ ਚੱਕਣ ਦੀ ਗੱਲ ਕਰਦੇ ਰਹੇ ਹਨ। ਅਸਲ 'ਚ ਹਲਕੇ ਦੇ ਸਰਕਾਰੀ ਸਕੂਲਾਂ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਕਿਸੇ ਸਕੂਲ ਅੰਦਰ ਟੀਚਰਾਂ ਦਾ ਪ੍ਰਬੰਧ ਨਹੀਂ ਕਿਸੇ ਸਕੂਲਾਂ ਦੀ ਇਮਾਰਤਾਂ ਦਾ ਮੰਦਾ ਹਾਲ ਅਤੇ ਮੈਨੂੰ ਇਹ ਦੁੱਖ ਹੋਇਆ ਕਿ ਹਲਕੇ ਦੀ ਜਨਤਾ ਨੂੰ ਕਿਉਂ ਇਸ ਮੁੱਦੇ 'ਤੇ ਗੁੰਮਰਾਹ ਕਰਕੇ ਰੱਖ ਛੱਡਿਆ ਸੀ।
ਉਨ੍ਹਾਂ ਨੇ ਕਿਹਾ ਕਿ ਹਲਕੇ ਅੰਦਰ ਮੇਰਾ ਇਕ ਜ਼ਰੂਰ ਵਾਅਦਾ ਹੈ ਜੋ ਵੀ ਕਿਹਾ ਜਾਵੇਗਾ ਉਸ ਨੂੰ ਪੂਰਾ ਕਰਨ ਲਈ ਸਾਲਾ ਨਾਲ ਦੇਰੀ ਨਹੀਂ ਕੀਤੀ ਜਾਵੇਗੀ। ਇਸ ਹਲਕੇ ਦੇ ਬੱਚਿਆਂ ਲਈ ਚੰਗੀ ਵਿੱਦਿਆ ਦਾ ਪ੍ਰਬੰਧ ਕਰਨ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਕਿਉਂਕਿ ਸਾਡੇ ਬੱਚੇ ਚੰਗੀ ਵਿੱਦਿਆ ਹਾਸਲ ਕਰਕੇ ਆਪਣੇ ਲਈ ਵਧੀਆ ਰੋਜ਼ਗਾਰ ਦਾ ਪ੍ਰਬੰਧ ਕਰ ਸੱਕਦੇ ਹਨ। ਜੇ ਸਾਡੇ ਬੱਚੇ ਵਿੱਦਿਆ ਤੋਂ ਵਾਝੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਰੋਜ਼ਗਾਰ ਹਾਸਲ ਕਰਨ ਲਈ ਬਹੁਤ ਹੀ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਹਰ ਘਰ ਨੂੰ ਇਹ ਹੀ ਅਪੀਲ ਹੈ ਕਿ ਬੱਚਿਆਂ ਅਤੇ ਸਾਡੀਆਂ ਲੜਕੀਆਂ ਨੂੰ ਵਿੱਦਿਆਂ ਤੋਂ ਵਾਝਾਂ ਨਾਂ ਰੱਖਿਆਂ ਜਾਵੇ ਸਗੋਂ ਲੜਕੀਆਂ ਨੂੰ ਵਿੱਦਿਆ ਦੇ ਖੇਤਰ ਵਿਚ ਇੰਨਾ ਅੱਗੇ ਕੀਤਾ ਜਾਵੇ ਤਾਂ ਜੋ ਲੜਕੀਆਂ ਵੀ ਕਿਸੇ ਤੋਂ ਪਿੱਛੇ ਨਾਂ ਰਹਿਣ। ਉਨ੍ਹਾਂ ਨੇ ਕਿਹਾ ਕਿ ਦੇਖੋ ਅੱਜ ਸਾਡੀਆਂ ਉਹ ਵੀ ਲੜਕੀਆਂ ਹਨ ਜੋ ਫੌਜ ਪੁਲਸ ਅਤੇ ਪਾਈਲੇਟ ਬਣ ਰਹੀਆਂ ਹਨ ਅਤੇ ਫਿਰ ਸਾਡੇ ਇਸ ਇਲਾਕੇ ਦੀ ਲੜਕੀਆਂ ਕਿਉਂ ਨਹੀਂ ਇਸ ਖੇਤਰ 'ਚ ਜਾ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਹਲਕੇ ਅੰਦਰ ਲੜਕੀਆਂ ਨੂੰ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਸ ਨੇ ਕੋਈ ਮੁਸ਼ਕਿਲ ਪੈਦਾ ਕਰਨ ਦੀ ਹਿੰਮਤ ਕੀਤੀ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਇੰਦਰਬੀਰ ਸਿੰਘ ਪਹੁਵਿੰਡ, ਰੇਸ਼ਮ ਸਿੰਘ ਬਾਸਰਕੇ ਸਰਪੰਚ, ਅੱਵਜੀਤ ਸਿੰਘ ਅੱਬੂ, ਲਖਵਿੰਦਰ ਸਿੰਘ ਸੰਧੂ ਸੁਰਸਿੰਘ, ਹਰਪ੍ਰੀਤ ਸਿੰਘ ਹਰਜੀ ਸਰਪੰਚ ਆਦਿ ਹਾਜ਼ਰ ਸਨ।