ਚੋਣਾਂ ਉਪਰੰਤ ਨਗਰ ਕੌਂਸਲ ਦੀ ਆਮਦਨ ਵਧਾਉਣਾ ਮੁੱਖ ਮਕਸਦ ਹੋਵੇਗਾ : ਵਿਧਾਇਕ ਚੀਮਾ

12/23/2020 12:43:12 AM

ਸੁਲਤਾਨਪੁਰ ਲੋਧੀ, (ਧੀਰ)-ਨਗਰ ਕੌਂਸਲ ਚੋਣਾਂ ਦੇ ਨਜ਼ਦੀਕ ਆਉਣ ਦੇ ਮੱਦੇਨਜਰ ਸ਼ਹਿਰ ’ਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਤੇ ਨਗਰ ਕੌਂਸਲ ਦੀ ਆਮਦਨ ਨੂੰ ਵਧਾਉਣ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਨਵ-ਨਿਯੁਕਤ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ, ਪ੍ਰਸ਼ਾਸਕ ਕਮ ਐੱਸ. ਡੀ. ਐੱਮ. ਡਾ. ਚਾਰੂਮਿਤਾ ਤੇ ਨਗਰ ਕੌਂਸਲ ਅਧਿਕਾਰੀਆਂ, ਮੁਲਾਜ਼ਮਾਂ ਨਾਲ ਮੀਟਿੰਗ ਕੀਤੀ। ਗੱਲਬਾਤ ਕਰਦਿਆ ਵਿਧਾਇਕ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪਾਵਨ ਨਗਰੀ ਦਾ ਵਿਕਾਸ ਕਰਵਾਇਆ ਹੈ ਤੇ ਪਿਛਲੇ 4 ਸਾਲਾਂ ’ਚ ਜੋ ਵਿਕਾਸ ਹੋਇਆ ਹੈ, ਉਹ ਬੀਤੇ 70 ਸਾਲਾਂ ’ਚ ਵੀ ਨਹੀਂ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਸ਼ਹਿਰ ਵਾਸੀਆਂ ਨੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਹਰੇਕ ਚੋਣਾਂ ’ਚ ਵੱਡੀ ਲੀਡ ਦਿਵਾ ਕੇ ਜਿੱਤ ਹਾਸਿਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੇ ਤੇ ਇਸ ਵਾਰ ਵੀ ਸ਼ਹਿਰ ਵਾਸੀ ਵਿਕਾਸ ਦੇ ਮੁੱਦੇ ’ਤੇ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਸਾਰੀਆਂ 13 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਕਰਵਾ ਕੇ ਨਵਾਂ ਇਤਿਹਾਸ ਸਿਰਜਣਗੇ।

ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਕਿਸ ਮੂੰਹ ਨਾਲ ਲੋਕਾਂ ਕੋਲੋਂ ਵੋਟ ਮੰਗਣਗੇ ਕੀ ਸ਼ਹਿਰ ਦਾ ਵਿਕਾਸ ਕਰਵਾਇਆ ਹੈ ਜਾਂ ਸੂਬੇ ਦਾ? ਆਪਣੀ ਦੋਗਲੀ ਨੀਤੀ ਕਾਰਨ ਅਕਾਲੀ ਦਲ ਦਾ ਸੂਬੇ ’ਚ ਹੀ ਵਜੂਦ ਖਤਮ ਹੋ ਗਿਆ ਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਉਸਦਾ ਤਾ ਪਹਿਲਾਂ ਹੀ ਆਧਾਰ ਨਹੀਂ ਸੀ ਤੇ ਨਾ ਹੀ ਹੁਣ ਹੋਵੇਗਾ। ਐੱਸ. ਡੀ. ਐੱਮ. ਡਾ. ਚਾਰੂਮਿਤਾ ਤੇ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਨੇ ਵੀ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਭੇਜੀ ਰਾਸ਼ੀ ਨਾਲ ਸ਼ਹਿਰ ਦੇ ਵਿਕਾਸ ਨੂੰ ਕਿਸੇ ਭੇਦਭਾਵ ਤੋਂ ਬਿਨਾਂ ਕਰਨ ਲਈ ਦੁਹਰਾਇਆ ਤਾਂ ਜੋ ਪਾਵਨ ਨਗਰੀ ਹੋਰ ਤਰੱਕੀ ਕਰ ਸਕੇ।

ਇਸ ਮੌਕੇ ਭੂਸ਼ਣ ਠੇਕੇਦਾਰ, ਗੁਰਸ਼ਰਨ ਸਿੰਘ ਵਿੱਕੀ ਭਬਰਾ, ਸੀ. ਕੌਂਸਲਰ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਐੱਸ. ਓ. ਮਨਦੀਪ ਸਿੰਘ, ਅਮਨਜੀਤ ਸਿੰਘ, ਬਲਜਿੰਦਰ ਪੀ.ਏ., ਸੌਰਵ ਸ਼ਰਮਾ, ਸੰਜੀਵ ਕੁਮਾਰ, ਇੰਸ. ਬਲਦੇਵ ਸਿੰਘ, ਰਵੀ, ਜਤਿਨ, ਅਜੀਤ ਸਿੰਘ ਭੌਰ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar