ਕਾਂਗਰਸ ਵਿਧਾਇਕ ਜ਼ੀਰਾ ਦੇ ਵਿਵਾਦਿਤ ਬਿਆਨ ਦਾ ਵੀਡੀਓ ਵਾਇਰਲ

09/07/2018 10:26:19 AM

ਜ਼ੀਰਾ (ਬਿਊਰੋ) - ਹਲਕਾ ਜ਼ੀਰਾ ਦੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਿਵਾਦਿਤ ਬਿਆਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਜ਼ੀਰਾ ਇਕੱਠ ਨੂੰ ਸੰਬੋਧਨ ਕਰਦੇ ਦਿਖਾਈ ਦੇ ਰਹੇ ਹਨ। ਵਾਇਰਲ ਹੋਏ ਇਸ ਵੀਡੀਓ 'ਚ ਉਹ ਇਕ ਪਾਸੇ 150 ਰੁਪਏ 'ਚ ਸਰਪੰਚ ਬਣਾਉਣ ਦੀ ਗੱਲ ਕਹਿ ਰਹੇ ਹਨ ਅਤੇ ਦੂਜੇ ਪਾਸੇ ਇਹ ਵੀ ਕਹਿਦੇ ਸੁਣਾਈ ਦੇ ਰਹੇ ਨੇ ਕਿ ਜੋ ਮੱਲਾਵਾਲਾ 'ਚ ਕੀਤਾ ਸੀ, ਉਹੀ ਕਰਾਂਗਾ।

ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਪੂਰੇ ਸੂਬੇ 'ਚ ਕਾਂਗਰਸੀ ਆਗੂ ਧੱਕਾ ਕਰ ਰਹੇ ਹਨ ਤੇ ਉਨ੍ਹਾਂ ਦੀ ਵੀਡਿਓ ਸਾਹਮਣੇ ਆ ਰਹੀਆਂ ਹਨ। ਅਕਾਲੀਆਂ ਨੇ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾ ਕੇ ਧਰਨਾ ਦਿੱਤਾ। ਦੱਸਣਯੋਗ ਹੈ ਕਿ ਅਕਾਲੀ ਲਗਾਤਾਰ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਆ ਰਹੇ ਹਨ ਤੇ ਹੁਣ ਵਿਧਾਇਕ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਂਗਰਸ ਨੂੰ ਹੋਰ ਘੇਰਿਆ ਜਾ ਰਿਹਾ ਹੈ।