ਵਿਧਾਇਕ ਗੁਰਕੀਰਤ ਬਣੇ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ

05/18/2020 9:26:21 PM

ਖੰਨਾ, (ਸੁਖਵਿੰਦਰ ਕੌਰ)- ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤਰੇ, ਖੰਨਾ ਹਲਕੇ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਗੁਰਕੀਰਤ ਸਿੰਘ ਨੂੰ ਅੱਜ ਦੂਜੀ ਵਾਰ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦਾ ਸਾਲ 2020-21 ਲਈ ਚੇਅਰਮੈਨ ਨਿਯੁਕਤ ਕੀਤਾ ਗਿਆ | ਵਿਧਾਇਕ ਗੁਰਕੀਰਤ ਵਲੋਂ ਇਸ ਨਿਯੁਕਤੀ ਲਈ ਵਿਧਾਨ ਸਭਾ ਦੇ ਸਪੀਕਰ ਕੇ. ਪੀ. ਰਾਣਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ | ਗੁਰਕੀਰਤ ਦੀ ਚੇਅਰਮੈਨ ਵਜੋਂ ਨਿਯੁਕਤੀ ਹੋਣ ’ਤੇ ਖੰਨਾ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪੰਜਾਬ ਦੇ ਵੱਖ-ਵੱਖ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਗੁਰਕੀਰਤ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ |

Bharat Thapa

This news is Content Editor Bharat Thapa