ਜਲੰਧਰ : ਪੇਪਰ ਦੇਣ ਤੋਂ ਬਾਅਦ ਸ਼ੱਕੀ ਹਾਲਾਤ 'ਚ ਲਾਪਤਾ ਹੋਈਆਂ ਵਿਦਿਆਰਥਣਾਂ

03/08/2019 1:39:31 PM

ਜਲੰਧਰ (ਮ੍ਰਿਦੁਲ) : ਲਾਡੋਵਾਲੀ ਰੋਡ ਸਥਿਤ ਇਕ ਸਕੂਲ 'ਚ ਪੇਪਰ ਦੇਣ ਆਈਆਂ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਸ਼ੱਕੀ ਹਾਲਾਤ 'ਚ ਗਾਇਬ ਹੋ ਗਈਆਂ। ਵਿਦਿਆਰਥਣਾਂ ਪੇਪਰ ਦੇਣ ਤੋਂ ਬਾਅਦ ਘਰ ਨਹੀਂ ਪਹੁੰਚੀਆਂ ਤਾਂ ਪਰਿਵਾਰ ਵਾਲਿਆਂ ਨੇ ਸਕੂਲ ਆ ਕੇ ਅਗਵਾ ਦਾ ਸ਼ੱਕ ਜਤਾਇਆ। 2 ਨਾਬਾਲਗ ਲੜਕੀਆਂ ਦੇ ਇਸ ਤਰ੍ਹਾਂ ਗਾਇਬ  ਹੋਣ ਦੀ ਖਬਰ ਸੁਣ ਕੇ ਪੁਲਸ ਜਾਂਚ 'ਚ ਜੁਟ ਗਈ। ਪੁਲਸ ਨੇ ਸਕੂਲ ਦੇ ਆਲੇ-ਦੁਆਲੇ ਲੱਗੇ ਸੀ.  ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਦਕਿ ਪੁਲਸ ਟੀਮਾਂ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਵੀ ਭਾਲ ਕੀਤੀ

ਕਰੀਬ 5 ਘੰਟੇ ਬਾਅਦ ਜਾ ਕੇ ਦੋਵੇਂ ਵਿਦਿਆਰਥਣਾਂ ਘਰ ਆ ਗਈਆਂ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੀ ਫ੍ਰੈਂਡ ਦੇ ਘਰ ਗਈਆਂ ਹੋਈਆਂ ਸਨ। ਵਿਦਿਆਰਥਣਾਂ ਦੇ ਵਾਪਸ ਆਉਣ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਸਮੇਤ ਪੁਲਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਥਾਣਾ ਨਵੀਂ ਬਾਰਾਂਦਾਰੀ ਦੇ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਦੇ ਮਿਲਣ ਦੇ ਬਾਅਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

Anuradha

This news is Content Editor Anuradha