ਖੇੜੀ ਗੰਡਿਆਂ ਤੋਂ ਲਾਪਤਾ ਹੋਏ ਸਕੇ ਭਰਾਵਾਂ ਦੇ ਮਾਮਲੇ 'ਚ ਐੱਸ.ਐੱਸ.ਪੀ ਦਾ ਵੱਡਾ ਖੁਲਾਸਾ

08/03/2019 4:34:32 PM

ਪਟਿਆਲਾ/ਰਾਜਪੁਰਾ (ਬਲਜਿੰਦਰ)— ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਤੋਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਏ ਦੋਵਾਂ ਬੱਚਿਆਂ ਦੇ ਮਾਮਲੇ 'ਚ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬੱਚੇ ਅਗਵਾਹ ਨਹੀਂ ਹੋਏ। ਜੇ ਬੱਚੇ ਅਗਵਾਹ ਹੋਏ ਹੁੰਦੇ ਤਾਂ ਫਿਰੌਤੀ ਲਈ ਫੋਨ ਜ਼ਰੂਰ ਆਉਣਾ ਸੀ। ਉਨ੍ਹਾਂ ਹੈਰਾਨ ਕਰਨ ਵਾਲਾ ਬਿਆਨ ਇਹ ਦਿੱਤਾ ਕਿ ਜਿਸ ਰਾਤ ਬੱਚੇ ਲਾਪਤਾ ਹੋਏ, ਉਸ ਰਾਤ ਇਲਾਕੇ 'ਚ ਬਾਂਦਰ ਆਇਆ ਸੀ ਤੇ ਬਹੁਤ ਸਾਰੇ ਬੱਚੇ ਉਸ ਬਾਂਦਰ ਪਿੱਛੇ ਭੱਜੇ ਸੀ। ਉਹ ਬਾਂਦਰ ਨਹਿਰ ਵੱਲ ਗਿਆ ਸੀ।ਇਸ ਦੇ ਇਲਾਵਾ ਐੱਸ.ਐੱਸ.ਪੀ. ਨੇ ਕਿਹਾ ਕਿ ਦੋਵਾਂ ਬੱਚਿਆਂ ਨੂੰ ਲੱਭਣ ਲਈ ਪੁਲਸ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਮਾਮਲੇ 'ਚ ਨਵੀਂ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਬਾਂਦਰ ਦੇ ਪਿੱਛੇ ਭੱਜੇ ਸੀ ਤੇ ਬਾਂਦਰ ਨਹਿਰ ਵੱਲ ਗਿਆ ਸੀ। ਐੱਸ.ਐੱਸ.ਪੀ. ਵਲੋਂ ਬਾਂਦਰ ਦੇ ਪਿੱਛੇ ਭੱਜਦੇ ਕੁਝ ਬੱਚਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਇਸ ਮਾਮਲੇ 'ਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਤਕ ਪੁਲਸ ਜਾਂਚ 'ਚ ਬੱਚਿਆਂ ਦੇ ਪਿਤਾ ਇਹ ਕਹਿੰਦੇ ਆ ਰਹੇ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਢਾਬੇ ਦੇ ਸੀ.ਸੀ.ਟੀ.ਵੀ. ਤੋਂ ਖੁਲਾਸਾ ਹੋਇਆ ਹੈ ਕਿ ਬੱਚਿਆਂ ਦੇ ਪਿਤਾ ਉਸੇ ਰਾਤ 9:30 ਵਜੇ ਉੱਥੇ ਖਾਣਾ ਖਾ ਰਹੇ ਹਨ। ਦੱਸ ਦੇਈਏ ਦੋ ਦਿਨ ਪਹਿਲਾਂ ਬੱਚਿਆਂ ਦੇ ਪਿਤਾ ਨੇ ਪੁਲਸ ਨੂੰ ਸੈਂਪਲ ਦੇਣ ਵੀ ਮਨ੍ਹਾ ਕਰ ਦਿੱਤਾ ਸੀ।

Shyna

This news is Content Editor Shyna