3 ਦਿਨਾਂ ਤੋਂ ਪੁੱਤਰ ਸਮੇਤ ਲਾਪਤਾ ਹੈ ਪਟਿਆਲਾ ਦਾ ਕਾਰੋਬਾਰੀ ਜੋੜਾ

12/11/2019 12:28:03 PM

ਪਟਿਆਲਾ: ਐਤਵਾਰ ਸ਼ਾਮ ਨੂੰ ਭਾਖੜਾ ਨਹਿਰ ਦੇ ਕੰਢੇ ਤੋਂ ਇਕ ਸਕੂਟੀ ਅਤੇ ਸੁਸਾਇਡ ਨੋਟ ਬਰਾਮਦ ਹੋਇਆ ਸੀ। ਪਤਾ ਚੱਲਿਆ ਹੈ ਕਿ ਇਹ ਸਕੂਟੀ ਜੇ.ਪੀ. ਕਾਲੋਨੀ ਨਿਵਾਸੀ ਉਮੇਸ਼ ਗੁਪਤਾ ਦੀ ਹੈ ਜੋ ਆਪਣੇ 6 ਸਾਲ ਦੇ ਬੱਚੇ ਕੁਨਾਲ ਅਤੇ ਪਤਨੀ ਸੁਮਨ ਸਮੇਤ ਲਾਪਤਾ ਹੈ। ਥਾਣਾ ਇੰਚਾਰਜ ਹਰਬਿੰਦਰ ਸਿੰਘ ਨੇ ਦੱਸਿਆ ਕਿ ਸਕੂਟੀ ਬਰਾਮਦ ਕਰਨ ਦੇ ਬਾਅਦ ਗੋਤਾਖੋਰ ਦੀ ਸਹਾਇਤਾ ਨਾਲ ਲਾਪਤਾ ਜੋੜੇ ਅਤੇ ਬੱਚੇ ਦੀ ਤਲਾਸ਼ੀ 'ਚ ਜੁਟੀ ਹੋਈ ਹੈ। 3 ਦਿਨ ਬੀਤ ਜਾਣ ਦੇ ਬਾਅਦ ਵੀ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉਮੇਸ਼ ਗੁਪਤਾ 'ਤੇ ਕਰੀਬ 20 ਲੱਖ ਦਾ ਕਰਜ਼ਾ ਸੀ। ਲਾਪਤਾ ਉਮੇਸ਼ ਕੁਮਾਰ ਦੇ ਭਰਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਉਮੇਸ਼ 2 ਸਾਲ ਤੋਂ ਵੱਖ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। 3 ਮਹੀਨੇ ਪਹਿਲਾਂ ਉਸ ਨੇ ਜੇ.ਪੀ. ਕਾਲੋਨੀ 'ਚ ਕਿਰਾਏ ਦਾ ਮਕਾਨ ਲਿਆ ਸੀ ਅਤੇ ਸਟੇਸ਼ਨਰੀ ਦੀ ਦੁਕਾਨ ਚਲਾ ਰਿਹਾ ਸੀ ਪਰ ਕਰਜ਼ ਲੈਣ ਦਾ ਪਤਾ ਨਹੀਂ ਹੈ। ਭਰਾ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਰੀਬ 2 ਲੱਖ ਦਾ ਕਰਜ਼ਾ ਲੈ ਕੇ ਰੱਖਿਆ ਹੋਇਆ ਸੀ। ਇਸ ਦੇ ਚੱਲਦੇ ਉਸ ਨੇ ਅਤੇ ਪਿਤਾ ਨੇ ਉਸ ਦਾ 6 ਲੱਖ ਦਾ ਕਰਜ਼ਾ ਉਤਾਰ ਦਿੱਤਾ ਸੀ। ਉੱਥੇ ਹੁਣ 20 ਲੱਖ ਦਾ ਕਰਜ਼ਾ ਫਿਰ ਕਿਸ ਤਰ੍ਹਾਂ ਹੋ ਗਿਆ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

Shyna

This news is Content Editor Shyna