''ਮਿਸ ਵਰਲਡ ਅਮਰੀਕਾ'' ਪ੍ਰਤੀਯੋਗਤਾ ''ਚ ਭਾਗ ਲੈਣ ਤੋਂ ਪਹਿਲਾਂ ਸ਼੍ਰੀਸੈਣੀ ਹੋਈ ਬੀਮਾਰ

10/14/2019 3:55:54 PM

ਅਬੋਹਰ (ਸੁਨੀਲ) : ਅਬੋਹਰ ਮੂਲ ਦੀ ਮਿਸ ਇੰਡੀਆ ਵਰਲਡ ਵਾਈਡ 2018 'ਚ ਮਿਸ ਵਾਸ਼ਿੰਗਟਨ ਦਾ ਖਿਤਾਬ ਜਿੱਤਣ ਵਾਲੀ ਸ਼੍ਰੀਸੈਣੀ ਬੀਤੀ ਰਾਤ ਲਾਸ ਵੈਗਾਸ ਵਿਖੇ ਆਯੋਜਿਤ 'ਮਿਸ ਵਰਲਡ ਅਮਰੀਕਾ' ਪ੍ਰਤੀਯੋਗਤਾ ਦੇ ਚੌਥੇ ਰਾਊਂਡ 'ਚ ਭਾਗ ਲੈਣ ਤੋਂ ਪਹਿਲਾਂ ਅਚਨਚੇਤ ਬੀਮਾਰ ਹੋ ਗਈ। ਸ਼੍ਰੀਸੈਣੀ ਦੀ ਮਾਤਾ ਏਕਤਾ ਸੈਨੀ ਨੇ ਦੱਸਿਆ ਕਿ ਅਖਿਰਲਾ ਦੌਰ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਉਸ ਨੂੰ ਜਦੋਂ ਮੰਚ ਦੇ ਪਿਛੇ ਪਹੁੰਚਣ ਨੂੰ ਕਿਹਾ ਗਿਆ ਤਦ ਤੱਕ ਪ੍ਰਬੰਧਕਾਂ ਵਲੋਂ ਐਂਬੂਲੈਂਸ ਬੁਲਾਈ ਜਾ ਚੁੱਕੀ ਸੀ। ਐਬੂਲੈਂਸ ਰਾਹੀਂ ਸ਼੍ਰੀਸੈਣੀ ਨੂੰ ਜਲਦ ਸਪ੍ਰਿੰਗ ਵੈਲੀ ਹਸਪਤਾਲ ਲੈ ਜਾਇਆ ਗਿਆ, ਜਿਥੇ ਛਾਤੀ ਰੋਗ ਮਾਹਿਰਾਂ ਨੇ ਜਾਂਚ ਬਾਅਦ ਕਿਹਾ ਕਿ ਪੂਰੀ ਦੁਨਿਆਂ 'ਚ ਸਿਰਫ 1 ਫੀਸਦੀ ਛਾਤੀ ਰੋਗ ਅਜਿਹੇ ਹੁੰਦੇ ਹਨ, ਜਿਨਾਂ ਨੇ ਸ਼੍ਰੀਸੈਣੀ ਦੀ ਤਰ੍ਹਾਂ 12 ਸਾਲ ਦੀ ਉਮਰ 'ਚ ਪੇਸ ਮੇਕਰ ਲਾਇਆ ਗਿਆ ਹੋਵੇ।

ਡਾਕਟਰਾਂ ਨੇ ਕਿਹਾ ਕਿ ਉਸ ਦੀ ਸਿਹਤ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ, ਤਾਕਿ ਉਸ ਨੂੰ ਡਾਕਟਰੀ ਸਹਾਇਤਾ ਉਪਲਬਧ ਕਰਵਾਈ ਜਾ ਸਕੇ। ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਸ਼੍ਰੀਸੈਣੀ ਨੇ ਜਾਣਕਾਰੀ ਦਿੱਤੀ ਸੀ ਕਿ ਜਿਸ ਹੋਟਲ 'ਚ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ, ਉਸ ਦੇ ਪ੍ਰਧਾਨ ਨੇ ਸੁਆਗਤ ਕੀਤਾ ਅਤੇ ਵਿਸ਼ੇਸ਼ ਕਮਰੇ ਦੀ ਵਿਵਸਥਾ ਕੀਤੀ ਸੀ। ਇਸ ਨਾਲ ਉਸ ਦੇ ਮਨੋਬਲ 'ਚ ਹੋਰ ਵਾਧਾ ਹੋਇਆ। ਦੂਜੇ ਪਾਸੇ ਅਬੋਹਰ ਸਥਿਤ ਨਾਨਾ ਤਿਲਕ ਰਾਜ ਸਚਦੇਵਾ ਨੇ ਏਕਤਾ ਸੈਨੀ ਨੂੰ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਸ਼੍ਰੀਸੈਣੀ ਹੁਣ ਪੂਰੀ ਤਰ੍ਹਾਂ ਨਾਲ ਹੋਸ਼ 'ਚ ਹੈ ਅਤੇ ਡਾਕਟਰਾਂ ਨੇ ਸਾਫ ਕੀਤਾ ਕਿ ਹੁਣ ਚਿੰਤਾ ਦੀ ਕੋਈ ਸਥਿਤੀ ਨਹੀਂ। ਸ਼੍ਰੀਸੈਣੀ ਅਤੇ ਏਕਤਾ ਸੈਣੀ ਨੂੰ ਫੇਸਬੁੱਕ ਰਾਹੀ ਵੱਖ-ਵੱਖ ਪ੍ਰਦੇਸ਼ਾਂ 'ਚ ਫੈ


rajwinder kaur

Content Editor

Related News