ਚਾਚੇ ਨੇ ਖੇਤਾਂ 'ਚ ਮਾਸੂਮ ਭਤੀਜੇ ਨਾਲ ਕੀਤੀ ਬਦਫ਼ੈਲੀ, ਹਾਲਤ ਦੇਖ ਭੜਕੀ ਮਾਂ ਨੇ ਇੰਝ ਕੱਢਿਆ ਗੁੱਸਾ

11/05/2020 12:06:31 PM

ਫਿਲੌਰ (ਭਾਖੜੀ/ਜ.ਬ.) : ਮੂੰਹ ਬੋਲੇ ਚਾਚੇ ਨੇ 7ਵੀਂ ਜਮਾਤ 'ਚ ਪੜ੍ਹਦੇ ਆਪਣੇ ਹੀ 12 ਸਾਲਾ ਭਤੀਜੇ ਨੂੰ ਖੇਤਾਂ 'ਚ ਲਿਜਾ ਕੇ ਬਦਫ਼ੈਲੀ ਕੀਤੀ, ਜਿਸ ਤੋਂ ਬਾਅਦ ਬੱਚੇ ਦੀ ਹਾਲਤ ਵਿਗੜ ਗਈ। ਫਿਲਹਾਲ ਬੱਚੇ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮੁਤਾਬਕ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ 12 ਸਾਲਾ ਪੀੜਤ ਮੁੰਡਾ ਜੋ 7ਵੀਂ ਜਮਾਤ ਦਾ ਵਿਦਿਆਰਥੀ ਹੈ, ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਦਿਨ ਸ਼ਾਮ 6 ਵਜੇ ਜਦੋਂ ਉਸ ਦਾ ਪੁੱਤਰ ਘਰ ਦੇ ਨੇੜੇ ਮੈਦਾਨ ’ਚ ਖੇਡ ਰਿਹਾ ਸੀ ਤਾਂ ਉਸ ਦਾ ਰਿਸ਼ਤੇ ’ਚ ਲੱਗਦਾ ਚਾਚਾ, ਜੋ ਉਨ੍ਹਾਂ ਦਾ ਗੁਆਂਢੀ ਵੀ ਹੈ, ਮੋਟਰਸਾਈਕਲ ’ਤੇ ਬੱਚੇ ਕੋਲ ਪੁੱਜਾ ਅਤੇ ਉਸ ਨੂੰ ਬਜ਼ਾਰ ਸਾਮਾਨ ਖਰੀਦਣ ਦਾ ਕਹਿ ਕੇ ਆਪਣੇ ਨਾਲ ਲੈ ਗਿਆ ਅਤੇ ਰਾਹ ’ਚ ਨਹਿਰ ਦੇ ਨਾਲ ਲੱਗਦੇ ਖੇਤਾਂ 'ਚ ਲਿਜਾ ਕੇ ਭਤੀਜੇ ਨਾਲ ਬਦਫ਼ੈਲੀ ਕਰਨ ਲੱਗ ਪਿਆ। ਮੁੰਡੇ ਦੇ ਰੋਣ ਦੇ ਬਾਵਜੂਦ ਚਾਚੇ ਨੂੰ ਉਸ ’ਤੇ ਕੋਈ ਤਰਸ ਨਾ ਆਇਆ। ਕਾਫੀ ਦੇਰ ਬਾਅਦ ਖੇਤਾਂ ਕੋਲੋਂ ਇਕ ਟਰੈਕਟਰ ਲੰਘਿਆ ਤਾਂ ਮੁਲਜ਼ਮ ਨੂੰ ਲੱਗਾ ਕਿ ਸ਼ਾਇਦ ਕੋਈ ਖੇਤਾਂ ਵੱਲ ਆ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਮੁੰਡੇ ਨੂੰ ਛੱਡਿਆ ਅਤੇ ਮੋਟਰਸਾਈਕਲ ’ਤੇ ਪਿੱਛੇ ਬਿਠਾ ਕੇ ਉਸ ਦੇ ਘਰ ਦੇ ਨੇੜੇ ਉਤਾਰ ਕੇ ਚਲਾ ਗਿਆ। ਘਰ ਪੁੱਜ ਕੇ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਸ ਨੇ ਆਪਣੀ ਮਾਤਾ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ, ਜੋ ਸੁਣ ਕੇ ਮਾਤਾ ਦੰਗ ਰਹਿ ਗਈ।

ਇਹ ਵੀ ਪੜ੍ਹੋ : ਪਤਨੀ ਰੋਜ਼ ਘਰ 'ਚ ਰੱਖਦੀ ਸੀ ਕਲੇਸ਼, ਦੁਖ਼ੀ ਹੋਏ 3 ਬੱਚਿਆਂ ਦੇ ਪਿਓ ਨੇ ਲਿਆ ਫਾਹਾ
ਮੁਲਜ਼ਮ ਘਰ ਪੁੱਜੀ ਮਾਂ ਤਾਂ ਧੱਕੇ ਮਾਰ ਕੇ ਕੱਢਿਆ 
ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ। ਬੱਚੇ ਦੀ ਗੱਲ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੁਲਜ਼ਮ ਦੇ ਘਰ ਸ਼ਿਕਾਇਤ ਕਰਨ ਪੁੱਜੀ ਤਾਂ ਉਲਟਾ ਮੁਲਜ਼ਮ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੇ ਹਮਦਰਦੀ ਦੀ ਬਜਾਏ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਮਾਤਾ ਸਿੱਧਾ ਪੁਲਸ ਚੌਂਕੀ ਪੁੱਜੀ ਅਤੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦੇ ਕੇ ਮੁੜ ਆਈ।

ਇਹ ਵੀ ਪੜ੍ਹੋ : ਬਾਥਰੂਮ ਗਏ ਬਜ਼ੁਰਗ ਨੂੰ ਇਕੱਲਾ ਦੇਖ ਨੌਜਵਾਨਾਂ ਨੇ ਕੀਤਾ ਸ਼ਰਮਨਾਕ ਕਾਰਾ, ਰੌਲਾ ਪੈਣ 'ਤੇ ਭੱਜੇ
ਮਾਂ ਨੇ ਮੁਲਜ਼ਮ ਦੇ ਸਿਰ ’ਚ ਜੁੱਤੀਆਂ ਮਾਰ ਕੇ ਸਿਖਾਇਆ ਸਬਕ
ਨਾਬਾਲਗ ਬੱਚੇ ਨਾਲ ਬਦਫ਼ੈਲੀ ਕਰਨ ਵਰਗਾ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਪੁਲਸ ਨੇ ਕੋਈ ਖਾਸ ਸੰਜੀਦਗੀ ਨਾ ਦਿਖਾਈ ਤਾਂ ਪੀੜਤ ਬੱਚੇ ਦੀ ਮਾਂ ਹੋਰ ਭੜਕ ਉੱਠੀ। ਸਵੇਰੇ ਪੀੜਤਾ ਦੀ ਮਾਂ ਪੁਲਸ ਚੌਂਕੀ ਪੁੱਜੀ ਤਾਂ ਉੱਥੇ ਕੁਝ ਲੋਕ ਮੁਲਜ਼ਮ ਨਾਲ ਮੌਜੂਦ ਸਨ। ਪੁਲਸ ਤੋਂ ਵੱਖ ਹੋ ਕੇ ਉਕਤ ਲੋਕਾਂ ਨੇ ਬੱਚੇ ਦੀ ਮਾਂ ਨੂੰ ਕਿਹਾ ਕਿ ਉਹ ਉਸ ਨੂੰ ਮੁਆਫ਼ ਕਰ ਦੇਵੇ, ਉਹ ਆਪਣੀ ਗਲਤੀ ਦਾ ਅਹਿਸਾਸ ਕਰ ਰਿਹਾ ਹੈ ਤਾਂ ਬੱਚੇ ਦੀ ਮਾਂ ਤੋਂ ਰਿਹਾ ਨਾ ਗਿਆ। ਉਸ ਨੇ ਆਪਣੀ ਚੱਪਲ ਉਤਾਰ ਕੇ ਮੁਲਜ਼ਮ ਦੇ ਸਿਰ ’ਤੇ ਮਾਰ ਕੇ ਉਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ।

ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ
ਪੀੜਤ ਦੀ ਮਾਂ ਨੇ ਪੁਲਸ ਦੀ ਕਾਰਜਸ਼ੈਲੀ ’ਤੇ ਵੀ ਚੁੱਕੇ ਸਵਾਲ
ਪੀੜਤ ਬੱਚੇ ਦੀ ਮਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਾਡੇ ਦੇਸ਼ ਦੀਆਂ ਸਰਕਾਰਾਂ ਨਾਬਾਲਗ ਬੱਚਿਆਂ ਨਾਲ ਹੋਣ ਵਾਲੇ ਜਬਰ-ਜ਼ਿਨਾਹ ਅਤੇ ਬਦਫ਼ੈਲੀ ਵਰਗੇ ਕੇਸਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਵੱਡੇ ਦਾਅਵੇ ਕਰ ਰਹੀਆਂ ਹਨ, ਦੂਜੇ ਪਾਸੇ ਪੁਲਸ ਥਾਣਿਆਂ ’ਚ ਤਾਇਨਾਤ ਅਧਿਕਾਰੀ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਸ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਦੀ ਵਾਪਰੀ ਹੈ। ਉਸ ਨੇ ਪੁਲਸ ਚੌਂਕੀ ’ਚ ਸ਼ਿਕਾਇਤ ਵੀ ਦਿੱਤੀ। ਉਸ ਦੇ ਬਾਵਜੂਦ ਸਵੇਰੇ ਤੱਕ ਮੁਲਜ਼ਮ ਨੂੰ ਫੜ੍ਹਿਆ ਨਹੀਂ ਗਿਆ। ਉਲਟਾ ਸਵੇਰੇ ਮੁਲਜ਼ਮ ਨੂੰ ਮੁਆਫ਼ ਕਰਨ ਦੀ ਗੱਲ ਕਹੀ ਗਈ ਅਤੇ ਉਸ ’ਤੇ ਦਬਾਅ ਪਾ ਕੇ ਸਮਝੌਤੇ ਦੇ ਕਾਗਜ਼ ’ਤੇ ਦਸਤਖ਼ਤ ਵੀ ਕਰਵਾ ਲਏ ਗਏ।

ਇਹ ਵੀ ਪੜ੍ਹੋ : ਡਿਜੀਟਲ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ

ਉਸ ਤੋਂ ਆਪਣੇ ਬੱਚੇ ਦਾ ਦਰਦ ਦੇਖਿਆ ਨਹੀਂ ਗਿਆ ਅਤੇ ਬੱਚੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਕੇ ਉਸ ਨੇ ਪੁਲਸ ਚੌਂਕੀ 'ਚ ਇਕ ਵਾਰ ਫਿਰ ਪੁੱਜ ਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਜਦੋਂ ਚੌਂਕੀ ਇੰਚਾਰਜ ਅੱਪਰਾ ਸੁਖਵਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਬੱਚਾ ਹਸਪਤਾਲ 'ਚ ਦਾਖ਼ਲ ਹੈ, ਜਿਸ ਦੇ ਬਿਆਨ ਲਏ ਜਾਣਗੇ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਹੈ ਕਿ ਘਟਨਾ ਬੀਤੀ ਸ਼ਾਮ 6 ਵਜੇ ਵਾਪਰੀ। ਪੀੜਤਾ ਦੀ ਮਾਂ ਪੁਲਸ ਚੌਂਕੀ ਜਾ ਕੇ ਸ਼ਿਕਾਇਤ ਕਰਨ ਦੀ ਗੱਲ ਦੱਸ ਰਹੀ ਹੈ। ਦੂਜਾ ਇਹ ਘਟਨਾ ਹਰ ਕਿਸੇ ਪਿੰਡ ਵਾਸੀ ਨੂੰ ਵੀ ਪਤਾ ਹੈ। ਬਾਵਜੂਦ ਇਸ ਦੇ ਪੁਲਸ ਘਟਨਾ ਤੋਂ ਅਣਜਾਣ ਬਣ ਰਹੀ ਹੈ, ਜਿਸ ਕਾਰਨ ਪੁਲਸ ਦੀ ਭੂਮਿਕਾ ’ਤੇ ਵੀ ਸਵਾਲ ਉੱਠ ਰਹੇ ਹਨ।




 

Babita

This news is Content Editor Babita