ਲੁਧਿਆਣਾ ’ਚ ਗੁੰਡਾਗਰਦੀ: ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ ’ਤੇ ਹਮਲਾ ਕਰ ਔਰਤ ਦੇ ਪਾੜੇ ਕੱਪੜੇ

10/17/2022 4:54:31 AM

ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰ. 3 ਦੇ ਤਹਿਤ ਚੌਕੀ ਸ਼ਿੰਗਾਰ ਸਿਨੇਮਾ ਦੇ ਇਲਾਕੇ ਹਰਚਰਨ ਨਗਰ ’ਚ ਬਾਈਕ ਸਵਾਰ ਬਦਮਾਸ਼ਾਂ ਨੇ ਖੁੱਲ੍ਹੇਆਮ ਗੁੰਡਾਗਰਦੀ ਕੀਤੀ। ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇਕ ਨੌਜਵਾਨ ਨੇ ਘਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਇਸ ਤੋਂ ਕੁਝ ਕਦਮ ਦੂਰ ਚੌਕੀ ਦੀ ਪੁਲਸ ਨੂੰ ਘਟਨਾ ਸਥਾਨ ’ਤੇ ਪੁੱਜਣ ’ਚ ਇਕ ਘੰਟਾ ਲੱਗ ਗਿਆ।

ਇਹ ਵੀ ਪੜ੍ਹੋ : 1 ਲੱਖ ਪਿੱਛੇ ਅਗਵਾ ਕੀਤੇ ਵਿਅਕਤੀ ਨੂੰ ਛੁਡਵਾਉਣ ਪਹੁੰਚੀ ਪੁਲਸ 'ਤੇ ਚੱਲੀਆਂ ਗੋਲੀਆਂ

ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਪੀੜਤ ਪੂਜਾ ਨੇ ਦੱਸਿਆ ਕਿ ਉਸ ਦੇ ਦਿਓਰ ਦੀ ਰਾਧੇ ਸ਼ਾਮ ਨਾਲ ਤਾਜਪੁਰ ਰੋਡ 'ਤੇ ਕੁਝ ਨੌਜਵਾਨਾਂ ਦੀ ਬਹਿਸ ਹੋਈ ਸੀ। ਉੱਥੇ ਮਾਮਲਾ ਸ਼ਾਂਤ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਨਾਲ ਦੇਰ ਰਾਤ ਬਾਈਕ ’ਤੇ ਉਨ੍ਹਾਂ ਦੇ ਘਰ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂਕਿ ਘਟਨਾ ਸਮੇਂ ਰਾਧੇ ਸ਼ਾਮ ਘਰ ’ਚ ਨਹੀਂ ਸੀ। ਮੁਲਜ਼ਮਾਂ ਨੇ ਉਸ ਦਾ ਨਾਂ ਲੈ ਕੇ ਲਲਕਾਰੇ ਮਾਰੇ ਅਤੇ ਧਮਕਾਇਆ। ਇੱਥੋਂ ਤੱਕ ਕਿ ਮੁਲਜ਼ਮਾਂ ਨੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਜਦੋਂ ਇਲਾਕੇ ਦੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਧਮਕਾਉਂਦੇ ਹੋਏ ਫਰਾਰ ਹੋ ਗਏ। ਉਸ ਦੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ਅਤੇ ਉਨ੍ਹਾਂ ਦੇ ਘਰ ’ਤੇ ਇੱਟਾ-ਪੱਥਰ ਵੀ ਵਰ੍ਹਾਏ।

ਇਹ ਵੀ ਪੜ੍ਹੋ : ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ ਲੱਖਾਂ ਦੀ ਧੋਖਾਦੇਹੀ, 2 ਖ਼ਿਲਾਫ਼ ਮਾਮਲਾ ਦਰਜ

ਇਲਾਕੇ ’ਚ ਖੜ੍ਹੀਆਂ ਕਾਰਾਂ ਦੇ ਤੋੜੇ ਸ਼ੀਸ਼ੇ

ਇਲਾਕਾ ਨਿਵਾਸੀ ਸਮਰਤਾ, ਚਾਰੂ ਤੇ ਪ੍ਰਭਜੋਤ ਕੌਰ ਨੇ ਕਿਹਾ ਕਿ ਜਿਸ ਸਮੇਂ ਬਦਮਾਸ਼ ਇਲਾਕੇ ’ਚ ਆਏ ਤਾਂ ਲੋਕ ਆਪਣੇ ਘਰਾਂ ਦੇ ਅੰਦਰ ਸਨ। ਪੂਜਾ ਦੇ ਘਰ ’ਤੇ ਹਮਲਾ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਇਲਾਕੇ ’ਚ ਖੜ੍ਹੀਆਂ ਕਾਰਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿਚ ਪੁਲਸ ਦੀ ਕੋਈ ਗਸ਼ਤ ਨਹੀਂ ਹੈ। ਪੁਲਸ ਚੌਕੀ ਸ਼ਿੰਗਾਰ ਸਿਨੇਮਾ ਵੀ ਉਨ੍ਹਾਂ ਦੇ ਬਿਲਕੁਲ ਕੋਲ ਹੀ ਹੈ ਪਰ ਘਟਨਾ ਤੋਂ ਬਾਅਦ ਜਦੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਕਾਫੀ ਦੇਰ ਬਾਅਦ ਪੁੱਜੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 'ਤੇ ਭੜਕਿਆ ਈਸਾਈ ਭਾਈਚਾਰਾ, ਰੱਜ ਕੇ ਭੜਾਸ ਕੱਢਦਿਆਂ ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh