ਪੌੜੀਆਂ ਤੋਂ ਪੈਰ ਫਿਸਲਣ ਕਾਰਨ ਹਵਾਲਾਤੀ ਜ਼ਖਮੀ

07/01/2018 5:58:56 AM

ਕਪੂਰਥਲਾ, (ਮਲਹੋਤਰਾ)- ਮਾਡਰਨ ਜੇਲ ਕਪੂਰਥਲਾ 'ਚ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ 'ਚ ਬੰਦ ਹਵਾਲਾਤੀ ਦੇ ਪੈਰ ਫਿਸਲ ਕੇ ਜ਼ਖਮੀ ਹੋਣ ਉਪਰੰਤ ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।  ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜ਼ੇਰੇ ਇਲਾਜ ਵਿੱਕੀ ਪੁੱਤਰ ਰਾਮ ਲੁਭਾਇਆ ਨਿਵਾਸੀ ਫਗਵਾੜਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਮਾਡਰਨ ਜੇਲ ਕਪੂਰਥਲਾ 'ਚ ਪੌੜੀਆਂ ਉਤਰ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਕੇ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ 'ਚ ਹਵਾਲਾਤੀ ਦੇ ਰੂਪ 'ਚ ਜੇਲ 'ਚ ਰਹਿ ਰਿਹਾ ਹੈ।