ਨਾਬਾਲਗ ਕੁੜੀ ਨਾਲ ਵਿਆਹ ਕਰਾਉਣ ਲਈ ਮੁੰਡੇ ਨੇ ਰਚੀ ਅਜਿਹੀ ਸਾਜ਼ਿਸ਼, ਜਾਣ ਹੋਵੋਗੇ ਹੈਰਾਨ

10/08/2020 6:08:24 PM

ਤਰਨਤਾਰਨ (ਰਾਜੂ): ਥਾਣਾ ਝਬਾਲ ਪੁਲਸ ਨੇ ਨਾਬਾਲਗ ਕੁੜੀ ਨੂੰ ਘਰੋਂ ਅਗਵਾ ਕਰਕੇ ਉਸ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਧੋਖੇ ਨਾਲ ਕੋਰਟ ਮੈਰਿਜ਼ ਕਰਵਾਉਣ ਦੇ ਦੋਸ਼ ਹੇਠ ਇਕ ਨੌਜਵਾਨ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਛਾਪਾ ਨਿਵਾਸੀ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੀ ਕੁੜੀ ਦਾ ਰਿਸ਼ਤਾ ਪਿੰਡ ਕਿਆਮਪੁਰਾ ਨਿਵਾਸੀ ਬਲਵਿੰਦਰ ਸਿੰਘ ਨਾਲ ਕੀਤਾ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਬਲਵਿੰਦਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਜਿਸ ਕਰਕੇ ਉਸ ਨੇ ਰਿਸ਼ਤਾ ਤੋੜ ਦਿੱਤਾ।ਪਰ ਬਲਵਿੰਦਰ ਸਿੰਘ ਨੇ ਉਸ ਦੀ ਲੜਕੀ ਦਾ ਖਹਿੜਾ ਨਹੀਂ ਛੱਡਿਆ ਅਤੇ ਫੋਨ ਕਰਦਾ ਰਿਹਾ।

ਇਹ ਵੀ ਪੜ੍ਹੋ : ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ

ਬੀਤੀ ਰਾਤ ਉਹ ਰੋਟੀ ਪਾਣੀ ਖਾ ਕੇ ਸੌਂ ਗਿਆ ਅਤੇ ਅਗਲੇ ਦਿਨ ਜਦ ਘਰ ਵਿਚ ਵੇਖਿਆ ਤਾਂ ਉਸ ਦੀ ਕੁੜੀ ਗਾਇਬ ਸੀ। ਜਿਸ ਦੀ ਭਾਲ ਕਰਨ 'ਤੇ ਪਤਾ ਲੱਗਾ ਕਿ ਬਲਵਿੰਦਰ ਸਿੰਘ ਉਸ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ ਹੈ ਜਿਸ ਨੇ ਉਮਰ ਸਬੂਤ ਵਜੋਂ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਅਦਾਲਤ ਵਿਚ ਵਿਆਹ ਕਰਵਾ ਲਿਆ। ਜਦ ਕਿ ਮੇਰੀ ਕੁੜੀ ਦੀ ਉਮਰ 2 ਅਪ੍ਰੈਲ 2004 ਮੁਤਾਬਕ 16 ਸਾਲ ਬਣਦੀ ਹੈ। ਇਸ ਸਬੰਧੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਬਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕਿਆਮਪੁਰ ਥਾਣਾ ਅਜਨਾਲਾ ਖਿਲਾਫ ਮੁਕੱਦਮਾ ਨੰਬਰ 338 ਧਾਰਾ363/366ਏ/467/468/471 ਆਈ.ਪੀ.ਸੀ., 9/10 ਚਿਲਡਰਨ ਮੈਰਿਜ਼ ਐਕਟ 2006 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਕ੍ਰਿਤਘਣ ਨਸ਼ੇੜੀ ਪੁੱਤ ਦਾ ਖ਼ੌਫ਼ਨਾਕ ਕਾਰਾ, ਪਾਣੀ ਵਾਲੀ ਡਿੱਗੀ 'ਚ ਡੁਬੋ ਮਾਂ ਨੂੰ ਮੌਤ ਦੇ ਘਾਟ ਉਤਾਰਿਆ


Shyna

Content Editor

Related News