ਵਿਆਹ ਦੀ ਨੀਅਤ ਨਾਲ ਨਾਬਾਲਗਾ ਕੁੜੀ ਨੂੰ ਕੀਤਾ ਅਗਵਾ

03/27/2021 3:11:24 PM

ਲੁਧਿਆਣਾ (ਜ.ਬ.) : ਵਿਆਹ ਦੀ ਨੀਅਤ ਨਾਲ 17 ਸਾਲਾ ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ’ਚ ਟਿੱਬਾ ਪੁਲਸ ਨੇ ਪੀੜਤਾ ਦੀ ਮਾਤਾ ਦੀ ਸ਼ਿਕਾਇਤ ’ਤੇ ਨਿਊ ਮਾਧੋਪੁਰੀ ਦੇ ਪ੍ਰੇਮ ਨਗਰ ਦੇ ਛੋਟੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੀਮਾ ਦਾ ਕਹਿਣਾ ਹੈ ਕਿ ਉਸ ਦੀ ਧੀ 24 ਮਾਰਚ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ।

ਜਦੋਂ ਉਸ ਨੇ ਆਪਣੇ ਪੱਧਰ ’ਤੇ ਛਾਣਬੀਣ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਨੂੰ ਆਖ਼ਰੀ ਵਾਰ ਛੋਟੂ ਦੇ ਨਾਲ ਦੇਖਿਆ ਗਿਆ ਸੀ। ਉਸ ਦਾ ਦੋਸ਼ ਹੈ ਕਿ ਛੋਟੂ ਨੇ ਵਿਆਹ ਦੀ ਨੀਅਤ ਨਾਲ ਉਸ ਦੀ ਧੀ ਨੂੰ ਅਗਵਾ ਕੀਤਾ ਹੈ।


Babita

Content Editor

Related News