ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਦੋ ਬੱਚਿਆਂ ਦਾ ਪਿਤਾ ਗ੍ਰਿਫ਼ਤਾਰ

03/05/2021 3:47:05 PM

ਨਾਭਾ (ਜੈਨ)- ਇਥੇ ਪੁਲਸ ਨੇ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਵਿਆਹੁਤਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਰਾਜਵਿੰਦਰ ਕੌਰ ਅਨੁਸਾਰ ਇਕ ਨਾਬਾਲਗ ਕੁੜੀ ਦਾ ਪਿਤਾ 2019 ਵਿਚ ਬਹਿਰੀਨ (ਵਿਦੇਸ਼) ਚਲਾ ਗਿਆ ਸੀ। ਕੁੜੀ ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦੇ ਇਕ ਵਿਆਹੁਤਾ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਉਸ ਦੇ ਪਰਿਵਾਰ ਸਮੇਤ ਪੀੜਤ ਕੁੜੀ ਇਥੇ ਦੀ ਇਕ ਕਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ।

4 ਅਗਸਤ 2020 ਨੂੰ ਦੋਸ਼ੀ ਰਜਿੰਦਰ ਕੁਮਾਰ ਪੁੱਤਰ ਹੰਸ ਰਾਜ ਵਾਸੀ ਗੋਪਾਲੋ ਨੇ ਕੁੜੀ ਨਾਲ ਬਲਾਤਕਾਰ ਕੀਤਾ। ਅਗਲੇ ਦਿਨ ਪਿੰਡ ਗੋਪਾਲੋ ਲਿਜਾ ਕੇ ਫਿਰ ਬਲਾਤਕਾਰ ਕੀਤਾ। ਪੁਲਸ ਨੇ ਦੋਸ਼ੀ ਰਜਿੰਦਰ ਕੁਮਾਰ ਖ਼ਿਲਾਫ਼ ਧਾਰਾ 376 ਆਈ. ਪੀ. ਸੀ. ਸੈਕਸ਼ਨ 4 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਅੱਜ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਦੋ ਬੱਚੇ ਹਨ। ਦੋਸ਼ੀ ਦਾ ਕਹਿਣਾ ਹੈ ਕਿ ਮੈਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਜਨਾਨਾ ਹਸਪਤਾਲ ਵਿਚ ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਹੁਣ ਮੈਜਿਸਟ੍ਰੇਟ ਸਾਹਮਣੇ ਧਾਰਾ 164 ਬੀ ਆਰ. ਪੀ. ਸੀ. ਅਧੀਨ ਬਿਆਨ ਦਰਜ ਕਰਵਾਏ ਜਾਣਗੇ। ਪੁਲਸ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ।

Gurminder Singh

This news is Content Editor Gurminder Singh