ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਪ੍ਰੇਮੀ ਤੇ ਨਾਬਾਲਿਗਾ ਕਾਬੂ

Wednesday, Jul 12, 2017 - 04:43 PM (IST)

ਅਬੋਹਰ (ਸੁਨੀਲ) : ਤਤਕਾਲੀਨ ਨਗਰ ਥਾਣਾ ਮੁਖੀ ਗੁਰਬੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਹਰਨਾਮ ਸਿੰਘ ਨੇ ਨਾਬਾਲਿਗਾ ਨੂੰ ਭਜਾਉਣ ਦੇ ਦੋਸ਼ 'ਚ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਜਗੀਰ ਸਿੰਘ ਉਰਫ ਕਾਲਾ ਸਿੰਘ ਵਾਸੀ ਇੰਦਰਾ ਨਗਰੀ ਨੂੰ ਗ੍ਰਿਫਤਾਰ ਕਰਕੇ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਜੱਜ ਨੇ ਰਵੀ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ ਜਦਕਿ ਲੜਕੀ ਨੇ ਧਾਰਾ 164 ਦੇ ਬਿਆਨਾਂ ਵਿਚ ਆਪਣੇ ਪ੍ਰੇਮੀ ਦੇ ਘਰ ਜਾਣ ਦੀ ਮੰਗ ਕੀਤੀ ਪਰ ਜੱਜ ਨੇ ਨਾਬਾਲਿਗਾ ਨੂੰ ਨਾਰੀ ਨਿਕੇਤਨ ਭੇਜਣ ਦੇ ਆਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ ਨਗਰ ਥਾਣਾ ਪੁਲਸ ਨੇ ਨਾਬਾਲਿਗਾ ਦੇ ਪਿਤਾ ਸ਼ਿਵ ਕੁਮਾਰ ਵਾਸੀ ਇੰਦਰਾ ਨਗਰੀ ਦੇ ਬਿਆਨਾਂ 'ਤੇ ਉਸਦੀ ਨਾਬਾਲਿਗ ਲੜਕੀ ਸਿਮਰਨ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਚ 27 ਅਪ੍ਰੈਲ 2016 ਨੂੰ ਆਈਪੀਸੀ ਦੀ ਧਾਰਾ 363, 366 ਤਹਿਤ ਮਾਮਲਾ ਦਰਜ ਕੀਤਾ ਸੀ।


Related News