ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਜਾਣ ਵਾਲੇ ਨੌਜਵਾਨ ਤੇ ਪਰਿਵਾਰ ਖ਼ਿਲਾਫ ਮਾਮਲਾ ਦਰਜ

03/05/2022 2:15:55 PM

ਜ਼ੀਰਾ (ਗੁਰਮੇਲ ਸੇਖਵਾਂ) : 17 ਸਾਲ ਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਵਾਲੇ ਨੌਜਵਾਨ ਅਤੇ ਉਸਦੀ ਮਦਦ ਕਰਨ ਵਾਲੇ ਪਰਿਵਾਰਕ ਮੈਂਬਰਾਂ ਖ਼ਿਲਾਫ ਥਾਣਾ ਮਖੂ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਤੇ ਬਿਆਨਾਂ ਵਿਚ ਨਾਬਾਲਗ ਕੁੜੀ ਦੀ ਮਾਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਬੀਤੀ 19 ਫਰਵਰੀ ਦੀ ਰਾਤ ਨੂੰ ਜਦ ਉਹ ਰੋਟੀ ਖਾ ਕੇ ਸੌਂ ਗਏ ਤਾਂ ਰਾਤ ਕਰੀਬ 11 ਵਜੇ ਉਸਨੇ ਦੇਖਿਆ ਕਿ ਉਸਦੀ ਲੜਕੀ ਮੰਜੇ ’ਤੇ ਮੋਜੂਦ ਨਹੀਂ ਸੀ, ਜਿਸ ਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਮੀਨਾ ਪੁੱਤਰ ਸਵਰਨ ਵਾਸੀ ਪਿੰਡ ਚਾਂਬ ਆਪਣੇ ਪਰਿਵਾਰਕ ਮੈਂਬਰਾਂ ਦੀ ਮਿਲੀਭੁਗਤ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸਦੀ ਬੇਟੀ ਨੂੰ ਭਜਾ ਕੇ ਲੈ ਗਿਆ ਹੈ।

ਸ਼ਿਕਾਇਤ ਕਰਤਾ ਅਨੁਸਾਰ ਉਹ ਦੋਸ਼ੀ ਮੀਨਾ ਦੇ ਪਰਿਵਾਰ ਦਾ ਲੜਕੀ ਨੂੰ ਵਾਪਸ ਕਰਵਾਉਣ ਲਈ ਮਿੰਨਤ ਤਰਲਾ ਕਰਦੀ ਰਹੀ, ਜੋ ਬਾਅਦ ਵਿਚ ਮੀਨਾ ਤੇ ਉਸਦਾ ਪਰਿਵਾਰ, ਘਰ ਨੂੰ ਤਾਲੇ ਲਗਾ ਕੇ ਕਿਤੇ ਚਲੇ ਗਏ ਹਨ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋਸ਼ੀ ਮੀਨਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਮੰਗੋ, ਸਵਰਨ ਸਿੰਘ, ਭਿੰਦਰ ਸਿੰਘ ਤੇ ਜਸਪਾਲ ਕੌਰ ਖ਼ਿਲਾਫ ਮੁਕੱਦਮਾ ਦਰਜ ਕਰਕੇ ਲੜਕੀ ਨੂੰ ਬਰਾਮਦ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh