ਮਾਮਲਾ ਨਾਬਾਲਗ ਲੜਕੀ ਨਾਲ ਬਲਤਕਾਰ ਕਰਨ ਦਾ, ਪੁਲਸ ਨੇ ਦੋ ਦੋਸ਼ੀਆ ਨੂੰ ਕੀਤਾ ਕਾਬੂ

09/23/2017 6:10:57 PM

ਅਹਿਮਦਗੜ੍ਹ (ਤਾਇਲ) - ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਧੂਲਕੋਟ (ਲੁਧਿਆਣਾ) ਦੀ ਇਕ ਗਰੀਬ ਪਰਿਵਾਰ ਦੀ ਨਬਾਲਗ ਲੜਕੀ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਇੰਦਰਜੀਤ ਸਿੰਘ, ਜਗਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਉਰਫ ਮਨੀ ਅਤੇ ਦੋ ਨਾਮਲੂਮ ਕੁੱਲ ਪੰਜ ਨੌਜਵਾਨਾ ਵੱਲੋਂ ਕੀਤੇ ਸਮੂਹਿਕ ਬਲਾਤਕਾਰ ਤੋਂ ਬਾਅਦ ਪੀੜਤ ਦੇ ਪਰਿਵਾਰ ਵਾਲੇ ਇਨਸਾਫ ਲਈ ਥਾਂ-ਥਾਂ ਠੋਕਰਾਂ ਖਾਣ ਤੋਂ ਬਾਅਦ ਜਦੋਂ ਥਾਣਾ ਜੋਧਾਂ ਅਤੇ ਅਹਿਮਦਗੜ੍ਹ ਪੁਲਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਚ ਅਧਿਕਾਰੀਆਂ ਦੇ ਹੁਕਮਾਂ ਤੇ ਥਾਣਾਂ ਅਹਿਮਦਗੜ੍ਹ ਵਿਖੇ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਅਹਿਮਦਗੜ੍ਹ ਪੁਲਸ ਨੇ ਮੁਕੱਦਮਾ ਨੰ. 41 ਤਹਿਤ ਧਾਰਾ 363, 376 (ਡੀ), 6 ਪਾਪਸੋਇਕ 2012, 506 ਅਧੀਨ ਮਾਮਲਾ ਦਰਜ ਕੀਤਾ ਸੀ । ਕੇਸ ਦਰਜ ਕਰਨ ਤੋਂ ਬਾਅਦ ਮਾਨਯੋਗ ਮਨਦੀਪ ਸਿੰਘ ਸਿੱਧੂ ਜ਼ਿਲਾ ਪੁਲਸ ਮੁਖੀ ਸੰਗਰੂਰ, ਹਰਮੀਤ ਸਿੰਘ ਹੁੰਦਲ ਪੁਲਸ ਕਪਤਾਨ ਇਨਵੈਸਟੀਗੇਸ਼ਨ ਸੰਗਰੂਰ, ਰਾਜ ਕੁਮਾਰ ਜਲਹੋਤਰਾ ਪੀ. ਪੀ. ਐੱਸ. ਕਪਤਾਨ ਪੁਲਸ ਮਲੇਰਕੋਟਲਾ, ਸ੍ਰੀ ਪਲਵਿੰਦਰ ਸਿੰਘ ਚੀਮਾਂ ਡੀ.ਐਸ.ਪੀ. ਸਬ ਡਵੀਜਨ ਅਹਿਮਦਗੜ• ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਹਿਮਦਗੜ੍ਹ ਪੁਲਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਕੀਤੀ ਛਾਪੇਮਾਰੀ ਤੋਂ ਬਾਅਦ ਅੱਜ ਪੁਲਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਮਿਲੀ ਹੈ। ਸ੍ਰੀ ਰਾਜ ਕੁਮਾਰ ਜਲਹੋਤਰਾ ਪੀ. ਪੀ. ਐੈੱਸ. ਕਪਤਾਨ ਪੁਲਸ ਮਲੇਰਕੋਟਲਾ ਵਲੋਂ ਅਹਿਮਦਗੜ੍ਹ ਸਿਟੀ ਥਾਣਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੋ ਦੋਸ਼ੀਆਂ ਜਗਦੀਪ ਸਿੰਘ ਉਰਫ ਮਨੀ ਪੁੱਤਰ ਜਗਦੇਵ ਸਿੰਘ ਅਤੇ ਜਗਪਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਧੂਲਕੋਟ ਨੂੰ ਗ੍ਰਿਫਤਾਰ ਕਰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਪੀੜਤ ਲੜਕੀ ਨੂੰ ਮਾਨਯੋਗ ਅਦਾਲਤ ਬਿਕਰਮਜੀਤ ਸਿੰਘ ਪਾਸ 164 ਸੀਆਰਪੀਸੀ ਦੇ ਬਿਆਨ ਦਰਜ ਕਰਵਾ ਦਿੱਤੇ ਹਨ। ਜਦਕਿ ਮੁੱਖ ਦੋਸ਼ੀ ਇੰਦਰਜੀਤ ਸਿੰਘ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਫੜੇ ਦੋਸ਼ੀਆਂ ਨੂੰ ਮੈਡੀਕਲ ਕਰਵਾ ਕੇ ਅਦਾਲਤ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ।