ਘਰੋਂ ਬਿਨਾਂ ਦੱਸੇ ਲਾਪਤਾ ਹੋਇਆ ਨਾਬਾਲਗ, ਅਗਵਾ ਦਾ ਸ਼ੱਕ

04/02/2024 5:19:28 PM

ਲੁਧਿਆਣਾ (ਰਾਜ) : ਘਰੋਂ ਬਿਨਾਂ ਦੱਸੇ ਨਾਬਾਲਗ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਬੇਟੇ ਨੂੰ ਅਗਵਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ਵਿਚ ਰਾਜੂ ਸ਼ਾਹ ਨੇ ਦੱਸਿਆ ਕਿ ਉਹ ਟਿੱਬਾ ਰੋਡ ਦੀ ਮਹਾਵੀਰ ਜੈਨ ਕਾਲੋਨੀ ਦਾ ਰਹਿਣ ਵਾਲਾ ਹੈ।

ਉਸ ਦਾ 14 ਸਾਲ ਦਾ ਬੇਟਾ ਮੋਹਿਤ ਕੁਮਾਰ ਹੈ, ਜੋ ਸ਼ਨੀਵਾਰ ਨੂੰ ਘਰ ਵਿਚ ਮੌਜੂਦ ਸੀ ਪਰ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਬੇਟਾ ਘਰ ਵਿਚ ਨਹੀਂ ਸੀ। ਉਸ ਦੀ ਕਾਫੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲਗ ਸਕਿਆ। ਉਸ ਨੂੰ ਸ਼ੱਕ ਹੈ ਕਿ ਅਣਪਛਾਤੇ ਲੋਕਾਂ ਨੇ ਉਸ ਦੇ ਬੇਟੇ ਨੂੰ ਅਗਵਾ ਕੀਤਾ ਹੈ। ਪੁਲਸ ਆਸ ਪਾਸ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਬੱਚੇ ਨੂੰ ਲੱਭ ਲਿਆ ਜਾਵੇਗਾ।

Babita

This news is Content Editor Babita