ਪੇਪਰ ਦੇਣ ਗਿਆ ਨਾਬਾਲਗ ਮੁੰਡਾ ਸ਼ੱਕੀ ਹਾਲਾਤ ’ਚ ਲਾਪਤਾ

08/17/2022 1:17:29 PM

ਸਾਹਨੇਵਾਲ (ਜ.ਬ.) : ਚੰਡੀਗੜ੍ਹ ਰੋਡ ’ਤੇ ਸਥਿਤ ਚਿਲਡਰਨ ਹੋਮ ਬਰੇਲ ਭਵਨ, ਕੰਪਲੈਕਸ, ਜਮਾਲਪੁਰ ਦਾ ਪੇਪਰ ਦੇਣ ਲਈ ਗਿਆ ਇਕ ਨਾਬਾਲਗ ਮੁੰਡਾ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ। ਥਾਣਾ ਜਮਾਲਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਚਿਲਡਰਨ ਹੋਮ ਦੇ ਸੁਪਰੀਡੈਂਟ ਅਮਨਦੀਪ ਸਿੰਘ ਬੱਲ ਨੇ ਦੱਸਿਆ ਕਿ ਸਕੂਲ ਦਾ ਇਕ 15 ਸਾਲਾ ਮੁੰਡਾ ਸਵੇਰੇ ਕਰੀਬ ਸਾਢੇ 7 ਵਜੇ ਪੇਪਰ ਦੇਣ ਲਈ ਸਰਕਾਰੀ ਹਾਈ ਸਮਾਰਟ ਸਕੂਲ ਜਮਾਲਪੁਰ ਵਿਖੇ ਗਿਆ ਸੀ। ਪੇਪਰ ਦੇਣ ਤੋਂ ਬਾਅਦ ਉਕਤ ਨਾਬਾਲਗ ਵਾਪਸ ਚਿਲਡਰਨ ਹੋਮ ’ਚ ਵਾਪਸ ਨਹੀਂ ਆਇਆ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਉਕਤ ਨਾਬਾਲਗ ਬੱਚੇ ਨੂੰ ਜ਼ਬਰਦਸਤੀ ਕਿਸੇ ਵਿਅਕਤੀ ਨੇ ਹਿਰਾਸਤ ’ਚ ਰੱਖਿਆ ਹੋਇਆ ਹੈ।
 

Babita

This news is Content Editor Babita