ਨਾਬਾਲਗ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

03/07/2020 4:16:00 PM

ਮੋਗਾ (ਸੰਜੀਵ):  ਸ਼ੁੱਕਰਵਾਰ ਰਾਤ ਪਿੰਡ ਦਾਤਾ ਦੇ 16 ਸਾਲਾ ਮੁੰਡੇ ਵਲੋਂ ਘਰ 'ਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀ ਥਾਣਾ ਮੈਹਨਾ ਨੇ ਹਵਲਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨਾਬਾਲਗ ਰਵਨੀਤ ਸਿੰਘ 16 ਸਾਲ ਪੁੱਤਰ ਕੁਲਵੰਤ ਸਿੰਘ ਨਿਵਾਸੀ ਪਿੰਡ ਦਾਤਾ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਆਪਣੇ ਦਾਦਾ-ਦਾਦੀ ਅਤੇ ਉਨ੍ਹਾਂ ਦੇ ਨਾਲ ਰਹਿੰਦਾ ਸੀ। ਮ੍ਰਿਤਕ ਦੀ ਮਾਂ ਨਾਲ ਉਨ੍ਹਾਂ ਦਾ ਤਲਾਕ ਕਾਫੀ ਪਹਿਲਾਂ ਹੋ ਗਿਆ ਸੀ, ਜਿਸ ਕਾਰਨ ਉਹ ਕੁਝ ਪਰੇਸ਼ਾਨ ਰਹਿੰਦਾ ਸੀ।

ਵੀਰਵਾਰ ਨੂੰ ਉਹ ਸਕੂਲ 'ਚ ਨੌਵੀਂ ਕਲਾਸ ਦਾ ਪੇਪਰ ਦੇ ਕੇ ਘਰ ਆਇਆ ਤਾਂ ਕੁਝ ਵਧ ਪਰੇਸ਼ਾਨ ਲਗ ਰਿਹਾ ਸੀ। ਪਰਿਵਾਰ ਵਾਲਿਆਂ ਨੂੰ ਉਸ ਨੂੰ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਪਰ ਉਸ ਨੇ ਕੁਝ ਨਹੀਂ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ ਉਹ ਖਾਣਾ ਖਾ ਕੇ ਦਾਦਾ-ਦਾਦੀ ਨਾਲ ਸੌ ਗਿਆ। ਸ਼ਨੀਵਾਰ ਸਵੇਰੇ ਕਰੀਬ 5.00 ਵਜੇ ਉਨ੍ਹਾਂ ਨੇ ਦੇਖਿਆ ਕਿ ਰਵਨੀਤ ਸਿੰਘ ਪੱਖੇ ਦੇ ਹੁੱਕ 'ਚ ਕੱਪੜੇ ਦਾ ਫੰਦਾ ਬਣਾ ਕੇ ਉਸ 'ਚ ਲਟਕਿਆ ਹੋਇਆ ਸੀ, ਜਿਸ 'ਤੇ ਉਸ ਨੂੰ ਉਤਾਰ ਦੇ ਤੁਰੰਤ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ। ਜਾਂਚ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਤੋਂ ਮ੍ਰਿਤਕ ਸਬੰਧੀ ਪੁੱਛਗਿਛ ਕਰਨ 'ਤੇ ਕੋਈ ਸਤੁੰਸ਼ਟ ਨਹੀਂ ਮਿਲਿਆ, ਜਿਸ 'ਤੇ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Shyna

This news is Content Editor Shyna