ਹਾਈ ਵੋਲਟੇਜ ਆਉਣ ਨਾਲ ਲੱਖਾਂ ਦੇ ਬਿਜਲੀ ਉਪਕਰਨ ਸੜੇ

04/03/2018 7:19:33 AM

ਜਲੰਧਰ, (ਪੁਨੀਤ)— ਗੋਪਾਲ ਨਗਰ ਦੇ ਨਾਲ ਲੱਗਦੇ ਕਰਾਰ ਖਾਂ ਮੁਹੱਲੇ ਵਿਚ ਅੱਜ ਸਵੇਰੇ ਹਾਈ ਵੋਲਟੇਜ ਆਉਣ ਨਾਲ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਸੜ ਗਏ, ਜਿਸ ਨਾਲ ਇਲਾਕਾ ਵਾਸੀਆਂ ਵਿਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਦਿੰਦਿਆਂ ਪਵਨ ਕੁਮਾਰ ਨੇ ਦੱਸਿਆ ਕਿ ਚੌਕ ਵਿਚ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਲੱਗੀਆਂ ਤਾਰਾਂ ਵਿਚ ਬੀਤੇ ਦਿਨ ਵੀ ਸਪਾਰਕਿੰਗ ਹੋਈ ਸੀ ਅਤੇ ਅੱਜ ਸਵੇਰੇ 8 ਵਜੇ ਦੁਬਾਰਾ ਸਪਾਰਕਿੰਗ ਹੋਈ ਤੇ ਹਾਈ ਵੋਲਟੇਜ ਆ ਗਈ। ਇਸ ਕਾਰਨ ਇਲਾਕੇ ਵਿਚ ਲੋਕਾਂ ਦੇ ਘਰਾਂ ਵਿਚ ਲੱਗੇ ਆਰ. ਓ. ਸਿਸਟਮ, ਫਰਿੱਜਾਂ, ਟੀ. ਵੀ. ਆਦਿ ਸੜ ਗਏ। ਉਥੇ ਕੁਝ ਘਰਾਂ ਦੇ ਬਾਹਰ ਮੀਟਰਾਂ ਵਿਚ ਸਪਾਰਕਿੰਗ ਹੋਣ ਦੀ ਸੂਚਨਾ ਹੈ। ਇਲਾਕਾ ਵਾਸੀਆਂ ਨੇ ਮੰਗ ਰੱਖਦਿਆਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਤੁਰੰਤ ਪ੍ਰਭਾਵ ਨਾਲ ਕੱਢਿਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਲੋਕਾਂ ਨੂੰ ਨੁਕਸਾਨ ਨਾ ਝੱਲਣਾ ਪਵੇ।