ਦੁਕਾਨ ''ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

04/14/2018 5:58:15 AM

ਧਾਰੀਵਾਲ/ਗੁਰਦਾਸਪੁਰ, (ਵਿਨੋਦ, ਖੋਸਲਾ, ਬਲਬੀਰ)– ਸਥਾਨਕ ਬੱਸ ਸਟੈਂਡ ਧਾਰੀਵਾਲ ਦੇ ਨਜ਼ਦੀਕ ਇਕ ਹਲਵਾਈ ਦੀ ਦੁਕਾਨ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਨੈਸ਼ਨਲ ਸਵੀਟ ਸ਼ਾਪ 'ਤੇ ਅਚਾਨਕ ਸ਼ਾਰਟ ਸਰਕਟ ਹੋਣ ਕਰ ਕੇ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਾਮ ਲੁਭਾਇਆ, ਵਿਜੇ ਕੁਮਾਰ ਕਾਮਰੇਡ, ਅੰਕੁਰ ਕੁਪਾਹੀ ਅਤੇ ਸੁਮਿਤ ਕੁਪਾਹੀ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਉਨ੍ਹਾਂ ਨੂੰ ਦੁਕਾਨ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਅੰਦਰ ਭਿਆਨਕ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਗਿਆ ਤਾਂ ਦੁਕਾਨ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਵਿਚ 1 ਐੱਲ. ਈ. ਡੀ., 2 ਕਾਊਂਟਰ, ਫਰਿੱਜ, 12 ਪੱਖੇ, 80 ਕੁਰਸੀਆਂ, ਫਰਨੀਚਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਵਿਚ ਪਏ ਤਿੰਨ ਗੈਸ ਸਿਲੰਡਰਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।