ਸ਼ਰੇਆਮ ਮੌਤ ਦਾ ਸਮਾਨ ਲੈ ਕੇ ਤੰਗ ਗਲੀਆਂ ''ਚ ਘੁੰਮਦੇ ਨੇ ਦੋਧੀ

03/24/2017 5:16:39 PM

ਸੰਗਰੂਰ (ਬਾਵਾ) : ਇਲਾਕੇ ਦੀਆਂ ਸੜਕਾਂ ''ਤੇ ਗੈਰ ਕਾਨੂੰਨੀ ਢੰਗ ਨਾਲ ਚੱਲਦੇ ਦੋਧੀ ਵਾਹਨਾਂ ਤੋਂ ਆਮ ਲੋਕਾਂ ਨੂੰ ਅਥਾਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੋਧੀ ਆਪਣੇ ਵਾਹਨਾਂ ਦੀ ਸਪੀਡ ਅਤੇ ਦੁੱਧ ਦੇ ਭਾਰ ਦਾ ਕੋਈ ਧਿਆਨ ਨਹੀਂ ਰੱਖਦੇ, ਉਨ੍ਹਾਂ ਦੀ ਇਸ ਕੋਤਾਹੀ ਨਾਲ ਕਈ ਵਾਰ ਵੱਡੇ ਹਾਦਸੇ ਵਾਪਰਨ ਦੇ ਨਾਲ-ਨਾਲ ਆਪਸੀ ਝਗੜੇ ਵੀ ਨਿੱਤ ਦਿਨ ਹੁੰਦੇ ਦੇਖੇ ਜਾਂਦੇ ਹਨ। ਸ਼ੁੱਕਰਵਾਰ ਨੂੰ ''ਜਗਬਾਣੀ'' ਦੀ ਟੀਮ ਵਲੋਂ ਇਲਾਕੇ ਦੀਆਂ ਸੜਕਾਂ ਦਾ ਦੌਰਾ ਕੀਤਾ ਗਿਆ,  ਜਿੱਥੇ ਦੋਧੀਆਂ ਵਲੋਂ ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਮਿਸਾਲਾ ਮਿਲੀਆ। ਬਹੁਤੇ ਦੋਧੀਆਂ ਦੇ ਮੋਟਰ ਸਾਈਕਲਾਂ ''ਤੇ ਨੰਬਰ ਪਲੇਟ ਵੀ ਦਿਖਾਈ ਨਾ ਦਿੱਤੀ, ਨਾਲ ਹੀ ਮੋਟਰ ਸਾਈਕਲਾਂ ''ਤੇ ਐੱਲ. ਪੀ. ਜੀ. ਗੈਸ ਸਿਲੰਡਰ ਲੱਗੇ ਹੋਏ ਦਿਖਾਈ ਦਿੱਤੇ, ਜਿਨ੍ਹਾ ਨੂੰ ਰੋਕਣ ਲਈ ਜ਼ਿਲਾ ਪੁਲਸ ਵਲੋਂ ਕੋਈ ਯੋਗ ਕਾਰਵਾਈ ਕਰਨ ਦਾ ਉਪਰਾਲਾ ਹੀ ਨਹੀਂ ਕੀਤਾ ਗਿਆ ਲੱਗਦਾ ਹੈ। ਬਿਨ੍ਹਾਂ ਨੰਬਰ ਪਲੇਟ ਮੋਟਰਸਾਈਕਲਾਂ ਵਾਲੇ ਦੋਧੀ ਜਿੱਥੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਉੱਥੇ ਹੀ ਲੋਕਾਂ ਦੀ ਜਾਨ-ਮਾਲ ਲਈ ਖੌਫ ਬਣੇ ਹੋਏ ਹਨ। ਕਾਨੂੰਨੀ ਤੌਰ ''ਤੇ ਐੱਲ. ਪੀ. ਜੀ. ਸਿਲੰਡਰ ਮੋਟਰ ਸਾਈਕਲ ''ਤੇ ਰੱਖਣਾ ਵੀ ਵੱਡਾ ਗੁਨਾਹ ਹੈ ਪਰ ਦੋਧੀਆਂ ਨੇ ਐੱਲ. ਪੀ. ਜੀ. ਨੂੰ ਮੋਟਰ ਸਾਈਕਲਾਂ ਦੀ ਖੁਰਾਕ ਬਣਾ ਰੱਖਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸ਼ਹਿਰਾਂ ਦੀਆਂ ਤੰਗ ਗਲੀਆਂ ''ਚ ਫਿਰਦੇ ਇਹ ਗੈਸੀ ਬੰਬਾਂ ਕਾਰਨ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜਿਸ ਦਾ ਬਾਅਦ ਵਿਚ ਕੋਈ ਤੋੜ ਨਹੀਂ ਮਿਲਦਾ। ਇਸ ਲਈ ਪੁਲਸ, ਖਾਸ ਕਰਕੇ ਟ੍ਰੈਫਿਕ ਪੁਲਿਸ ਨੂੰ ਅਣ ਅਧਿਕਾਰਿਤ ਘੁੰਮਦੇ ਇਨ੍ਹਾਂ ਦੋਧੀ ਵਾਹਨਾ ''ਤੇ ਲਗਾਮ ਕੱਸਣੀ ਚਾਹੀਦੀ ਹੈ। 
 

Babita Marhas

This news is News Editor Babita Marhas