ਪਿੰਡ ਜਲਾਲਪੁਰ ਤੋਂ ਵੱਡੀ ਮਾਤਰਾ ’ਚ ਦੁੱਧ ਅਤੇ ਪੀਣ ਵਾਲਾ ਪਾਣੀ ਲੈ ਕੇ ਦਿੱਲੀ ਵੱਲ ਕੀਤਾ ਕੂਚ

12/22/2020 6:17:49 PM

ਟਾਂਡਾ ਉੜਮੁੜ ਪਰਮਜੀਤ ਸਿੰਘ ਮੋਮੀ) : ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ ਪਿੰਡ ਜਲਾਲਪੁਰ ਤੋਂ ਪਿੰਡ ਵਾਸੀਆਂ ਨੇ ਵੱਡੀ ਮਾਤਰਾ ਵਿਚ ਦੁੱਧ, ਪੀਣ ਵਾਲਾ ਪਾਣੀ ਤੇ ਹੋਰ ਸਾਮਾਨ ਦੀ ਸੇਵਾ ਕੀਤੀ ਹੈ। ਇਸ ਸੰਬੰਧੀ ਅੱਜ ਪ੍ਰਬੰਧਕ ਸੇਵਾਦਾਰਾਂ ਵਿਚ ਚੇਅਰਮੈਨ ਲਖਵੀਰ ਸਿੰਘ ਲੱਖੀ ਜਲਾਲਪੁਰ, ਸੁਖਵਿੰਦਰ ਸਿੰਘ ਗੁੱਜਰ ਦੀ ਅਗਵਾਈ ਵਿਚ ਕਰੀਬ 5 ਹਜ਼ਾਰ ਦੁੱਧ ਦੇ ਪੈਕਟ ਅਤੇ 1500 ਪੇਟੀ ਪੀਣ ਵਾਲਾ ਪਾਣੀ ਲੈ ਕੇ ਦਿੱਲੀ ਵੱਲ ਰਵਾਨਾ ਹੋਏ।

ਇਸ ਮੌਕੇ ਚੇਅਰਮੈਨ ਲੱਖੀ ਜਲਾਲਪੁਰ ਤੇ ਸੁਖਵਿੰਦਰ ਗੁੱਜਰ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ  ਕਿਹਾ ਕਿ ਆਪਣੇ ਹੱਕਾਂ ਦੀ ਖਾਤਰ ਅੰਦੋਲਨ ਕਰ ਰਹੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਜਾਂ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨ ਭਰਾਵਾਂ ਦੇ ਨਾਲ ਮੋਢਾ ਲਾ ਕੇ ਹਰ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਕਿਸਾਨ ਅੰਦੋਲਨ ਵਿਚ ਯੋਗਦਾਨ ਪਾਉਣ ਲਈ ਬੇਟ ਖੇਤਰ ਤੋਂ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਵੱਲ ਕੂਚ ਕਰੇਗਾ। ਇਸ ਮੌਕੇ  ਨਰਿੰਦਰ ਸਿੰਘ, ਰਸ਼ਵਿੰਦਰ ਸਿੰਘ  ਬੱਬਰ ਜਿਊਲਰਜ਼, ਸੁਖਚੈਨ ਸਿੰਘ ਜਲਾਲਪੁਰ, ਸੁਖਦੇਵ ਸਿੰਘ, ਅਮਰੀਕ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਕੰਵਲ ਸਿੰਘ, ਸ਼ਿਵਦੇਵ ਸਿੰਘ, ਸੰਦੀਪ ਸਿੰਘ, ਬਾਬਾ ਅਜੀਤ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Gurminder Singh

This news is Content Editor Gurminder Singh