ਮਿਡ-ਡੇ ਮੀਲ ਕੁੱਕਾਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ : ਚਿੰਡਾਲੀਆ

11/17/2017 11:00:13 AM


ਮੋਗਾ (ਗਰੋਵਰ/ਗੋਪੀ) - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ, ਮਿਡ-ਡੇ ਮੀਲ ਕੁੱਕਜ਼ ਯੂਨੀਅਨ, ਤੂੜੀ ਛਿਲਕਾ ਯੂਨੀਅਨ, ਮਿਸਤਰੀ ਮਜ਼ਦੂਰ ਯੂਨੀਅਨ, ਨੈਸਲੇ ਡੇਅਰੀ ਯੂਨੀਅਨ, ਸਫਾਈ ਕਰਮਚਾਰੀ ਯੂਨੀਅਨ ਦੀ ਸਾਂਝੀ ਮੀਟਿੰਗ ਪ੍ਰਦੇਸ਼ ਆਗੂ ਕਰਮਚੰਦ ਚਿੰਡਾਲੀਆ ਅਤੇ ਦਰਸ਼ਨ ਸਿੰਘ ਬਰਾੜ ਦੀ ਅਗਵਾਈ 'ਚ ਹੋਈ। 
ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਰਮਚੰਦ ਚਿੰਡਾਲੀਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿਡ-ਡੇ ਮੀਲ ਕੁੱਕਾਂ ਨੂੰ ਪੱਕਾ ਕੀਤਾ ਜਾਵੇ, ਸਮੇਂ 'ਤੇ ਉਨ੍ਹਾਂ ਨੂੰ ਭੱਤਾ ਦਿੱਤਾ ਜਾਵੇ, ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ, ਪੂਰੇ ਸਾਲ ਦਾ ਭੱਤਾ ਦਿੱਤਾ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦਾ ਮੁਲਾਜ਼ਮਾਂ ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਭੱਤਾ 2500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਰੋਡਵੇਜ਼ ਦਾ ਫਲੀਟ ਪੂਰਾ ਕੀਤਾ ਜਾਵੇ, ਖਾਲੀ ਅਸਾਮੀਆਂ ਜਲਦ ਭਰੀਆਂ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਰਿਕਸ਼ਾ ਯੂਨੀਅਨ ਲਈ ਰਿਕਸ਼ਾ ਸਟੈਂਡ ਅਤੇ ਆਰਾਮ ਘਰ ਬਣਾ ਕੇ ਦਿੱਤਾ ਜਾਵੇ, ਨੈਸਲੇ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੱਕੇ ਮੁਲਾਜ਼ਮ ਰੱਖੇ ਜਾਣ। 
ਚਿੰਡਾਲੀਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੀਟਿੰਗ 'ਚ ਜ਼ਿਲਾ ਪ੍ਰਧਾਨ ਵੀਰਪਾਲ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।