''ਮਿਡ-ਡੇਅ ਮੀਲ ਦਾ ਡਾਟਾ ਉਸੇ ਦਿਨ ਐਪ ''ਤੇ ਪਾਇਆ ਜਾਵੇ''

02/13/2020 11:11:26 AM

ਚੰਡੀਗੜ੍ਹ (ਰਮਨਜੀਤ) : ਮਿਡ-ਡੇਅ ਮੀਲ ਸਬੰਧੀ ਡਾਟਾ ਉਸੇ ਦਿਨ ਐਪ 'ਤੇ ਪਾਉਣਾ ਲਾਜ਼ਮੀ ਕਰਨ ਸਬੰਧੀ ਹਦਾਇਤ ਕਰਦਿਆਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਸਮੂਹ ਸਕੂਲਾਂ 'ਚ ਹਰ ਰੋਜ਼ ਬਣਾਏ ਜਾਂਦੇ ਮਿਡ-ਡੇਅ ਮੀਲ ਸਬੰਧੀ ਡਾਟਾ ਰੋਜ਼ਾਨਾ ਮੋਬਾਇਲ ਐਪ 'ਤੇ ਫ਼ੀਡ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਕੂਲਾਂ 'ਚ ਮਿਡ-ਡੇਅ ਮੀਲ ਸਬੰਧੀ ਐੱਸ. ਐੱਮ. ਐੱਸ./ਡਾਟਾ ਅਗਲੇ ਦਿਨ ਐਪ 'ਤੇ ਅਪਲੋਡ ਕੀਤਾ ਜਾਂਦਾ ਹੈ, ਜਿਸ ਨਾਲ ਖਾਣਾ-ਖਾਣ ਵਾਲੇ ਵਿਦਿਆਰਥੀਆਂ ਦੀ ਉਸ ਦਿਨ ਦੀ ਗਿਣਤੀ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਡਾਟਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਪੋਰਟਲ 'ਤੇ ਅਪਲੋਡ ਕਰਨ 'ਚ ਦੇਰ ਹੁੰਦੀ ਹੈ।

ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਮਿਡ-ਡੇਅ ਮੀਲ ਡਾਟਾ ਫ਼ੀਡ ਕਰਨ ਸਬੰਧੀ ਕੁੱਝ ਜ਼ਰੂਰੀ ਤਬਦੀਲੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੋਂ ਮਿਡ-ਡੇਅ ਮੀਲ ਐਪ 'ਤੇ ਐੱਸ. ਐੱਮ. ਐੱਸ./ਡਾਟਾ ਉਸੇ ਦਿਨ ਫ਼ੀਡ ਕੀਤਾ ਜਾ ਸਕੇਗਾ ਅਤੇ ਪਿਛਲੇ ਦਿਨ ਦਾ ਡਾਟਾ ਮੋਬਾਇਲ ਐਪ 'ਤੇ ਕਿਸੇ ਵੀ ਹਾਲਤ 'ਚ ਅਪਲੋਡ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਸਕੂਲ ਮੁਖੀ ਜਾਂ ਮਿਡ-ਡੇਅ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।

Babita

This news is Content Editor Babita