ਮਿਡ-ਡੇਅ ਮੀਲ ਖਾਣ ਤੋਂ ਬਾਅਦ ਭਾਂਡੇ ਆਪ ਨਹੀਂ ਧੋਣਗੇ ਵਿਦਿਆਰਥੀ

10/18/2019 2:45:22 PM

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ 'ਚ ਦੁਪਹਿਰ ਨੂੰ ਮਿਲਣ ਵਾਲੇ ਮਿਡ-ਡੇਅ ਮੀਲ ਦੇ ਭਾਂਡੇ ਵੀ ਵਿਦਿਆਰਥੀਆਂ ਦੇ ਆਪ ਧੋਣ ਦੇ ਮਾਮਲੇ ਦਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਹੈ। ਇਹੀ ਕਾਰਨ ਹੈ ਕਿ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਵਲੋਂ ਇਸ ਸਬੰਧੀ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਬਕਾਇਦਾ ਪੱਤਰ ਵੀ ਜਾਰੀ ਕਰ ਕੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਵਿਭਾਗ ਵਲੋਂ ਜਾਰੀ ਪੱਤਰ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਮਿਡ-ਡੇਅ ਮੀਲ ਦੇ ਭਾਂਡਿਆਂ ਨੂੰ ਧੋਣ ਦਾ ਕੰਮ ਕੁੱਕ-ਕਮ ਹੈਲਪਰਾਂ ਵਲੋਂ ਕੀਤਾ ਜਾਵੇਗਾ। ਪੱਤਰ 'ਚ ਸਾਫ ਕਿਹਾ ਗਿਆ ਹੈ ਕਿ ਸਕੂਲਾਂ ਦੀ ਚੈਕਿੰਗ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੁਝ ਸਕੂਲਾਂ 'ਚ ਵਿਦਿਆਰਥੀ ਮਿਡ-ਡੇਅ-ਮੀਲ ਖਾਣੇ ਉਪਰੰਤ ਖੁਦ ਹੀ ਭਾਂਡੇ ਧੋਂਦੇ ਹਨ, ਜੋ ਕਿ ਵਾਜਿਬ ਨਹੀਂ ਹੈ ਅਤੇ ਇਹ ਕੰਮ ਕੁੱਕ ਕਮ ਹੈਲਪਰ ਵਲੋਂ ਕੀਤਾ ਜਾਣਾ ਚਾਹੀਦਾ ਹੈ। ਸੋਸਾਇਟੀ ਨੇ ਉਕਤ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਹਦਾਇਤ ਵੀ ਡੀ. ਈ. ਓਜ਼ ਨੂੰ ਕੀਤੀ ਹੈ।

Babita

This news is Content Editor Babita