ਮੀਆਂਵਿੰਡ ਵਿਖੇ ਤਿੰਨ ਰੋਜ਼ਾ ਖੇਡ ਮੁਕਾਬਲੇ ਆਰੰਭ

Thursday, Feb 15, 2018 - 03:36 PM (IST)

ਮੀਆਂਵਿੰਡ (ਖਹਿਰਾ, ਕੰਡਾ) - ਮਾਸਟਰ ਮਹਿੰਦਰ ਸਿੰਘ ਯਾਦਗਾਰੀ ਤਿੰਨ ਰੋਜ਼ਾ ਸਾਲਾਨਾ ਖੇਡ ਮੁਕਾਬਲਿਆਂ ਦਾ ਸ਼ੁੱਭ ਆਰੰਭ ਹਲਕਾ ਬਾਬਾ ਬਕਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕੀਤਾ। ਇਸ ਸਮੇਂ ਉਨ੍ਹਾਂ ਨਾਲ ਬਾਬਾ ਨਿਰਮਲ ਸਿੰਘ ਸਰਾਂ ਤਲਵੰਡੀ, ਡੇਰਾ ਨਾਥਾਂ ਦੇ ਪ੍ਰਬੰਧਕ ਬਾਬਾ ਛੋਟੂ ਨਾਥ, ਰਣਜੀਤ ਸਿੰਘ ਸਾਬਕਾ ਚੇਅਰਮੈਨ, ਹਰਜੀਤ ਸਿੰਘ ਮੀਆਂਵਿੰਡ ਜਨਰਲ ਸਕੱਤਰ ਮਾਝਾ ਜ਼ੋਨ, ਹੈਪੀ ਖੱਖ ਪੀ. ਏ., ਪਲਵਿੰਦਰ ਸਿੰਘ ਸੰਮਤੀ ਮੈਂਬਰ, ਮਨਜੀਤ ਸਿੰਘ ਲਾਲੀ ਡੇਰਾ ਸੋਹਲ,  ਹਰਜਿੰਦਰ ਸਿੰਘ ਗੋਲਣ, ਜਥੇ. ਸੁਖਦੇਵ ਸਿੰਘ, ਡਾਇਰੈਕਟਰ ਗੁਰਨਾਮ ਸਿੰਘ, ਇੰਸਪੈਕਟਰ ਜ਼ੋਰਾਵਰ ਸਿੰਘ, ਸਰਦੂਲ ਸਿੰਘ, ਰਣਜੀਤ ਸਿੰਘ ਅਦਿ ਮੈਂਬਰ ਹਾਜ਼ਰ ਸਨ। 
ਇਸ ਖੇਡ ਸਮਾਗਮ ਦੇ ਪਹਿਲੇ ਦਿਨ ਹੋਏ ਵਾਲੀਬਾਲ ਮੁਕਾਬਲਿਆਂ 'ਚ ਕੁੜੀਵਲਾਹ ਦੀ ਟੀਮ ਨੇ ਰਈਆਂ, ਭੁੱਚਰ-ਏ ਨੇ ਗੋਇੰਦਵਾਲ ਸਾਹਿਬ, ਸ਼ੇਖਚੱਕ ਨੇ ਭੁੱਚਰ-ਬੀ, ਵੇਈਂਪੁਈਂ ਨੇ ਸ਼ੇਖਚੱਕ ਨੂੰ ਹਰਾਇਆ। ਫੁੱਟਬਾਲ ਮੁਕਾਬਲਿਆਂ 'ਚ ਭੋਰਸ਼ੀ ਰਾਜਪੂਤਾਂ ਨੇ ਖਲਚੀਆਂ ਤੇ ਕਸੇਲ ਨੇ ਸਕਿਆਂਵਾਲੀ ਨੂੰ ਹਰਾ ਕੇ ਮੈਚ 'ਤੇ ਕਬਜ਼ਾ ਕੀਤਾ। ਇਸ ਦੌਰਾਨ ਵਿਧਾਇਕ ਮੰਨਾ ਨੇ ਦੱਸਿਆ ਕਿ ਇਸ ਖੇਡ ਮੇਲੇ 'ਚ ਕਬੱਡੀ, ਵਾਲੀਬਾਲ, ਫੁੱਟਬਾਲ, ਕੁਸ਼ਤੀਆਂ, ਮੋਟਰਸਾਈਕਲ ਦੇ ਕਰਤਬ, ਬਜ਼ੁਰਗਾਂ ਦੀ ਕਬੱਡੀ ਅਤੇ ਲੜਕੀਆਂ ਦੀ ਕਬੱਡੀ ਆਦਿ ਖੇਡਾਂ ਦਾ ਪ੍ਰਦਰਸ਼ਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਫਾਈਨਲ 'ਚ ਪੁੱਜੀਆਂ ਟੀਮਾਂ ਦੇ ਆਖਰੀ ਦਿਨ ਫਾਈਨਲ ਮੈਚ ਹੋਣ ਉਪਰੰਤ ਸੱਭਿਆਚਾਰਕ ਅਖਾੜੇ ਨੂੰ ਸੁਨੰਦਾ ਸ਼ਰਮਾ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਲਜਾਰ ਸਿੰਘ ਸ਼ਾਹ, ਜੁਗਰਾਜ ਸਿੰਘ ਰਾਜਾ ਯੂਥ ਆਗੂ, ਮਲਕੀਤ ਸਿੰਘ ਜੈਕੀ, ਤਲਵਿੰਦਰ ਸਿੰਘ, ਗੁਰਦਿਆਲ ਸਿੰਘ ਸਾਬੀ, ਜਸਪਾਲ ਸਿੰਘ, ਤਰਸੇਮ ਸਿੰਘ, ਬਲਵੰਤ ਸਿੰਘ, ਕਾਲਾ ਸਿੰਘ ਮੈਂਬਰ ਆਦਿ ਹਾਜ਼ਰ ਸਨ।


Related News