ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਂਦੇ ਦਿਨਾਂ ’ਚ ਪੰਜਾਬ ਅੰਦਰ ਖੁੱਲ੍ਹ ਕੇ ਵਰ੍ਹਣਗੇ ਬੱਦਲ

07/10/2022 6:31:14 PM

ਲੁਧਿਆਣਾ (ਸਲੂਜਾ) : ਮੌਸਮ ਵਿਭਾਗ ਚੰਡੀਗੜ੍ਹ ਨੇ ਮੌਸਮ ਦੇ ਮਿਜਾਜ਼ ਸੰਬੰਧੀ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ ਵਿਚ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਹਰਿਆਣਾ ਵਿਚ 13 ਜੁਲਾਈ ਅਤੇ ਪੰਜਾਬ ਦੇ ਵੱਖ-ਵੱਖ ਹਿਸਿਆਂ ਵਿਚ 14 ਜੁਲਾਈ ਤੱਕ ਮਾਨਸੂਨ ਜਮ ਕੇ ਬਰਸੇਗਾ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 1 ਜੂਨ ਤੋਂ ਲੈ ਕੇ 10 ਜੁਲਾਈ ਤੱਕ ਪੰਜਾਬ ਦੇ ਪਠਾਨਕੋਟ ਵਿਚ 197 ਮਿਲੀਮੀਟਰ, ਗੁਰਦਾਸਪੁਰ 108.9 ਮਿਲੀਮੀਟਰ, ਅੰਮ੍ਰਿਤਸਰ 51.9, ਤਰਨਤਾਰਨ 26.1, ਫਿਰੋਜ਼ਪੁਰ 69.9, ਫਰੀਦਕੋਟ 92.3 ਮਿਲੀਮੀਟਰ, ਫਾਜ਼ਿਲਕਾ 34.1, ਮੁਕਤਸਰ 50.2, ਬਠਿੰਡਾ 94.2, ਮੋਗਾ 38, ਕਪੂਰਥਲਾ 122.5 ਮਿਲੀਮੀਟਰ, ਜਲੰਧਰ 97, ਲੁਧਿਆਨਾ 166.3, ਬਰਨਾਲਾ 78.5, ਸੰਗਰੂਰ 78.4, ਮਾਨਸਾ 416, ਸੰਗਰੂਰ 78.4, ਪਟਿਆਲਾ 115.6, ਫਤਹਿਗੜ੍ਹ ਸਾਹਿਬ ’ਚ 183.9, ਐੱਸ. ਬੀ. ਐੱਸ. ਨਗਰ ’ਚ 143.4, ਰੂਪਨਗਰ 231.5 ਮਿਲੀਮੀਟਰ, ਐੱਸ. ਏ. ਐੱਸ. ਨਗਰ 281, ਹੁਸ਼ਿਆਰਪੁਰ 60.7 ਅਤੇ ਚੰਡੀਗੜ੍ਹ 304.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡ ਆਈ ਸਾਹਮਣੇ

ਇਸ ਤੋਂ ਇਲਾਵਾ ਹਰਿਆਣਾ ਕੇ ਪੰਚਕੂਲਾ ਵਿਚ 20 ਮਿਲੀਮੀਟਰ, ਅੰਬਾਲਾ 157.7ਮਿਲੀਮੀਟਰ, ਕੁਰਕਸ਼ੇਤਰ ’ਚ 133.5, ਕਰਨਾਲ ’ਚ 86.8, ਪਾਣੀਪਤ 120.5, ਸੋਨੀਪਤ 91.6, ਰੋਹਤਕ 120.3, ਝੱਜਰ 132.7, ਚਰਖੀ ਦਾਦਰੀ 94.6, ਭਿਵਾਨੀ 44.4, ਹਿਸਾਰ 59.7, ਫਤੇਹਾਬਾਦ 62.5, ਸਿਰਸਾ 93.6, ਕੈਥਲ 94.3, ਜੀਂਦ 102, ਰਿਵਾੜੀ 84.1, ਗੁਰੂਗ੍ਰਾਮ 75.2, ਫਰੀਦਾਬਾਦ 66.3 ਅਤੇ ਪਲਵਲ ਵਿਚ 53 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News