''ਆਪ'' ਦੀ ਜ਼ਿਲਾ ਚੋਣ ਕਮੇਟੀ ਦੀ ਹੋਈ ਬੈਠਕ

11/23/2017 10:46:26 AM

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੀ ਜ਼ਿਲਾ ਚੋਣ ਕਮੇਟੀ ਦੀ ਬੁੱਧਵਾਰ ਨੂੰ ਬੈਠਕ ਹੋਈ, ਜਿਸ ਵਿਚ ਮੁੱਖ ਤੌਰ 'ਤੇ ਦੋਆਬਾ ਦੇ ਪ੍ਰਧਾਨ ਪਰਮਜੀਤ ਸਿੰਘ, ਜ਼ੋਨ ਆਬਜ਼ਰਵਰ ਕੁਲਦੀਪ ਸਿੰਘ ਧਾਲੀਵਾਲ, ਬੱਬੂ ਨੀਲਕੰਠ ਜ਼ਿਲਾ ਪ੍ਰਧਾਨ ਜਲੰਧਰ ਸ਼ਹਿਰੀ, ਸਰਵਣ ਸਿੰਘ ਹੇਅਰ ਜਲੰਧਰ ਦਿਹਾਤੀ ਪ੍ਰਧਾਨ, ਆਰ. ਕੇ. ਸ਼ਰਮਾ ਪ੍ਰਧਾਨ ਨਵਾਂਸ਼ਹਿਰ ਅਤੇ ਸੱਜਣ ਸਿੰਘ ਚੀਮਾ ਪ੍ਰਧਾਨ ਕਪੂਰਥਲਾ ਸ਼ਾਮਲ ਹੋਏ। ਇਸ ਮੌਕੇ ਨੀਲਕੰਠ ਨੇ ਕਿਹਾ ਕਿ 'ਆਪ' ਜਲੰਧਰ ਦੇ ਸਾਰੇ ਵਾਰਡਾਂ ਤੋਂ ਚੋਣ ਲੜੇਗੀ ਤੇ ਜਿੱਤੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਪੂਰੀ ਤਰ੍ਹਾਂ ਇਕਜੁਟਤਾ ਹੈ ਤੇ ਕਿਸੇ ਤਰ੍ਹਾਂ ਦੀ ਧੜੇਬਾਜ਼ੀ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲੰਧਰ ਦਾ ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ। ਇਸ ਦੌਰਾਨ 26 ਨਵੰਬਰ ਨੂੰ ਦਿੱਲੀ ਵਿਚ ਪਾਰਟੀ ਦੇ ਗਠਨ ਦੇ 5 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਨਾਏ ਜਾ ਰਹੇ ਸਮਾਰੋਹ ਬਾਰੇ ਚਰਚਾ ਕੀਤੀ ਗਈ। ਸਾਰੇ ਪਾਰਟੀ ਆਗੂਆਂ ਨੇ ਇਸ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਲੰਧਰ ਦੇ ਸੈਂਕੜੇ ਵਰਕਰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਚ. ਐੱਸ. ਵਾਲੀਆ, ਹੰਸਰਾਜ ਰਾਣਾ, ਅਮਰਜੀਤ ਸਿੰਘ ਥਿੰਦ, ਡਾ. ਸੰਜੀਵ ਸ਼ਰਮਾ, ਦਰਸ਼ਨ ਭਗਤ ਤੇ ਸੁਖਦੀਪ ਸਿੰਘ ਅਪਰਾ ਵੀ ਸ਼ਾਮਲ ਸਨ।