ਪੰਜਾਬ ਬੋਰਡ ਦੇ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਮੈਡੀਕਲ ਛੁੱਟੀ ਲੈਣ ਸਬੰਧੀ ਜਾਰੀ ਹੋਏ ਨਵੇਂ ਹੁਕਮ

08/18/2021 12:54:46 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ  ਨੂੰ ਵੀ ਹੁਣ ਨਿੱਜੀ ਹਸਪਤਾਲਾਂ ਦੇ ਹਿੱਤ ਜ਼ਿਆਦਾ ਪਿਆਰੇ ਹੋ ਗਏ ਲੱਗਦੇ ਹਨ। ਅਸਲ ਵਿੱਚ ਸਿੱਖਿਆ ਬੋਰਡ ਨੇ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਛੁੱਟੀ ਲੈਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਬੋਰਡ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਮਿਲਿਆ ਮੈਡੀਕਲ ਸਰਟੀਫਿਕੇਟ ਦਿੱਤੇ ਜਾਣ ਤੋਂ ਬਾਅਦ ਹੀ ਮੁਲਾਜ਼ਮਾਂ ਦੀ ਛੁੱਟੀ ਮਨਜ਼ੂਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਅਧਿਆਪਕਾ ਨੇ ਘਰ ਦੀ ਛੱਤ 'ਤੇ ਖ਼ੁਦ ਨੂੰ ਲਾਈ ਅੱਗ, ਖ਼ੁਦਕੁਸ਼ੀ ਨੋਟ 'ਚ ਦੱਸਿਆ ਕਾਰਨ

ਉਪ ਸਕੱਤਰ (ਪ੍ਰੀ ਬਾਰਵੀਂ/ਕੰਡਕਟ) ਵੱਲੋਂ ਸਿੱਖਿਆ ਬੋਰਡ ਲਈ ਅੰਦਰੂਨੀ ਤੌਰ 'ਤੇ ਜਾਰੀ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਸਕੱਤਰ (12ਵੀਂ)/ਸਹਾਇਕ ਸਕੱਤਰ (ਕੰਡਕਟ ਸ਼ਾਖਾ) ਅਤੇ ਸਮੂਹ ਸੁਪਰੀਡੈਂਟ ਧਿਆਨ ਦੇਣ ਕਿ ਜੇਕਰ ਉਨ੍ਹਾਂ ਅਧੀਨ ਕੰਮ ਕਰਦੇ ਕਿਸੇ ਵੀ ਮੁਲਾਜ਼ਮ ਜਾਂ ਉਨ੍ਹਾਂ ਵੱਲੋਂ ਮੈਡੀਕਲ ਛੁੱਟੀ ਭੇਜੀ ਜਾਂਦੀ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੈਡੀਕਲ ਛੁੱਟੀ ਸਿਰਫ ਤੇ ਸਿਰਫ ਸਰਕਾਰੀ ਹਸਪਤਾਲ ਦੇ ਸੀ. ਐਮ. ਓ./ਸਿਵਲ ਸਰਜਨ ਜਾਂ ਫੋਰਟਿਸ ਅਤੇ ਮੈਕਸ ਦੇ ਡਾਕਟਰ ਤੋਂ ਤਸਦੀਕ ਹੋਣ ਉਪਰੰਤ ਹੀ ਪ੍ਰਵਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੋਹਾਲੀ : ਫ਼ੌਜੀ ਬਣਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਹੋਵੇਗੀ ਭਰਤੀ ਰੈਲੀ
ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਦੋਂ ਕੋਈ ਹੁਕਮ ਜਾਰੀ ਕੀਤਾ ਜਾਂਦਾ ਹੈ ਤਾਂ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਜਾਂ ਸਕੱਤਰ ਵੱਲੋਂ ਜਾਰੀ ਹੁੰਦਾ ਹੈ। ਹਰੇਕ ਹੁਕਮ ਵਿੱਚ ਚੇਅਰਮੈਨ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਪਰ ਇਹ ਮੌਜੂਦਾ ਹੁਕਮ ਸਾਰੇ ਮੁਲਾਜ਼ਮਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ਨੂੰ ਨਿਯਮਾਂ ਦੇ ਖ਼ਿਲਾਫ਼ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਮੁਸਾਫ਼ਰਾ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਦਾ ਕਹਿਣਾ ਹੈ ਕਿ ਇਹ ਹੁਕਮ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਡਿਪੂ ਦੇ ਮੁਲਾਜ਼ਮ ਨੇ ਮੈਡੀਕਲ ਛੁੱਟੀ ਲੈਣੀ ਹੋਵੇਗੀ ਤਾਂ ਉਹ ਫੋਰਟਿਸ ਜਾਂ ਮੈਕਸ ਹਸਪਤਾਲ ਦੇ ਡਾਕਟਰਾਂ ਨੂੰ ਕਿੱਥੇ ਲੱਭਦਾ ਫਿਰੇਗਾ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸਿੱਖਿਆ ਬੋਰਡ ਵਿੱਚ ਵੀ ਪੰਜਾਬ ਸਰਕਾਰ ਵਾਲੇ ਨਿਯਮ ਹੀ ਲਾਗੂ ਹੁੰਦੇ ਹਨ। ਨਿਯਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਐੱਮ. ਬੀ. ਬੀ. ਐੱਸ. ਡਾਕਟਰ ਤੋਂ ਛੁੱਟੀ ਮਨਜ਼ੂਰ ਕਰਵਾ ਕੇ ਭੇਜੀ ਜਾ ਸਕਦੀ ਹੈ। ਜੇਕਰ ਕੋਈ ਬਹੁਤੀ ਵੱਡੀ ਗੱਲ ਹੋਵੇ ਤਾਂ ਉਸ ਨੂੰ ਐੱਸ. ਐੱਮ. ਓ. ਜਾਂ ਸੀ. ਐੱਮ. ਓ. ਤੋਂ ਕਾਊਂਟਰ ਸਾਈਨ ਕਰਵਾ ਕੇ ਲਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita