ਮੈਡੀਕਲ ਕਾਲਜ ਦੇ ਕਰਮਚਾਰੀ ਮੌਤ ਦੇ ਪਰਛਾਵੇਂ ਹੇਠ ਜ਼ਿੰਦਗੀ ਜਿਊਣ ਨੂੰ ਮਜਬੁੂਰ

07/25/2018 6:22:02 AM

ਅੰਮ੍ਰਿਤਸਰ,   (ਦਲਜੀਤ)-  ਸਰਕਾਰੀ ਮੈਡੀਕਲ ਕਾਲਜ ਦੇ ਕਰਮਚਾਰੀ ਮੌਤ ਦੇ ਪਰਛਾਵੇਂ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਕਾਲਜ ਪ੍ਰਸ਼ਾਸਨ ਵੀ ਉਨ੍ਹਾਂ ਦੀ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਹੈ, ਜਿਸ ਵੱਲੋਂ ਖਸਤਾਹਾਲ ਹੋ ਚੁੱਕੇ 18 ਕੁਆਰਟਰਾਂ ’ਚ ਰਹਿਣ ਵਾਲੇ ਕਰਮਚਾਰੀਆਂ ਨੂੰ ਪਹਿਲਾਂ ਹੀੋ ਚੁੱਕੇ 24 ਕੁਆਰਟਰਾਂ ਵਿਚ ਜਾਣ ਦੇ ਆਦੇਸ਼ ਦਿੱਤੇ ਗਏ ਹਨ।  
 ®ਜਾਣਕਾਰੀ  ਅਨੁਸਾਰ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ  ਦੇ ਡਾਇਰੈਕਟਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ 18 ਕੁਆਰਟਰਾਂ ਦੀ ਹਾਲਤ ਖਸਤਾ ਹੈ, ਅਜਿਹੇ ’ਚ ਇਥੇ ਰਹਿਣਾ ਕਿਸੇ ਖਤਰੇ ਤੋਂ ਘੱਟ ਨਹੀਂ, ਜੋ ਕਰਮਚਾਰੀ ਇਥੇ ਰਹਿ ਰਹੇ ਹਨ ਉਨ੍ਹਾਂ ਨੂੰ ਇਥੋਂ ਬਦਲਿਆ ਜਾਵੇ। ਇਸ ਦੇ ਨਾਲ ਹੀ 18 ਕੁਆਰਟਰਾਂ ’ਚ ਰਹਿਣ ਵਾਲੇ ਕਰਮਚਾਰੀਆਂ ਨੂੰ 24 ਕੁਆਰਟਰਾਂ ਵਿਚ ਜਾਣ ਨੂੰ ਕਿਹਾ ਗਿਆ ਹੈ। 24 ਕੁਆਰਟਰਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਕਦੇ ਵੀ ਡਿੱਗ ਸਕਦੇ ਹਨ। 24 ਕੁਆਰਟਰਾਂ ’ਚ ਰਹਿਣ ਵਾਲੇ ਸੰਨੀ ਨਾਮਕ ਨੌਜਵਾਨ ਨੇ ਦੱਸਿਆ ਕਿ ਦਰਜਾ-4 ਕਰਮਚਾਰੀਆਂ ਬਾਰੇ ਵਿਭਾਗ ਕੁਝ ਨਹੀਂ ਸੋਚ ਰਿਹਾ। ਉਹ ਮੰਗ ਕਰ ਰਹੇ ਹਨ ਕਿ ਕਰਮਚਾਰੀਆਂ ਲਈ ਵੱਖਰੇ ਮਕਾਨ ਬਣਵਾਏ ਜਾਣ। ਸਾਰੇ ਕਰਮਚਾਰੀ ਹਰ ਮਹੀਨੇ 4000 ਰੁਪਏ ਕਿਰਾਇਆ ਸਰਕਾਰ ਨੂੰ ਦਿੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਵੀ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ।