ਭਗਵਾਨ ਮਹਾਵੀਰ ਜਯੰਤੀ ’ਤੇ ਅੱਜ ਪੰਜਾਬ ’ਚ ਮੀਟ ਤੇ ਆਂਡਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

04/14/2022 1:38:57 AM

ਚੰਡੀਗੜ੍ਹ/ਜਲੰਧਰ (ਬਿਊਰੋ)- ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਜਯੰਤੀ ਮੌਕੇ 14 ਅਪ੍ਰੈਲ ਨੂੰ ਪੰਜਾਬ ਵਿਚ ਬੁੱਚੜਖਾਨੇ, ਮੀਟ ਦੀਆਂ ਦੁਕਾਨਾਂ ਬੰਦ ਰੱਖੇ ਜਾਣ ਦੀ ਮੰਗ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸਲਿਲ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਰੱਖੀ ਸੀ। ਡਾ. ਸਲਿਲ ਨੇ ਦੱਸਿਆ ਕਿ ਭਗਵਾਨ ਮਹਾਵੀਰ ਸਵਾਮੀ ਦਾ ਸੰਦੇਸ਼ ਅਹਿੰਸਾ ਪਰਮੋਧਰਮ ਅੱਜ ਵੀ ਸਰਵਮਾਨੀ ਹੈ।

ਇਹ ਵੀ ਪੜ੍ਹੋ : ਬਰੁਕਲਿਨ ਸਬਵੇ ਗੋਲੀਬਾਰੀ ਦਾ ਸ਼ੱਕੀ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ

ਜੀਵਾਂ ’ਤੇ ਦਇਆ ਕਰਨ ਨਾਲ ਭਗਵਾਨ ਮਹਾਵੀਰ ਦਾ ਅਹਿੰਸਾ ਪਰਮੋਧਰਮ ਦਾ ਸੰਦੇਸ਼ ਸਾਰਥਿਕ ਹੋ ਸਕੇਗਾ। ਪੰਜਾਬ ਸਰਕਾਰ ਨੇ ਇਸ ਵਿਸ਼ੇ ’ਤੇ ਫ਼ੈਸਲਾ ਲੈਂਦਿਆਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਪੱਧਰ ’ਤੇ ਫੈਸਲਾ ਲੈਣ ਨੂੰ ਕਿਹਾ ਸੀ। ਡਾ. ਸਲਿਲ ਨੇ ਦੱਸਿਆ ਪੰਜਾਬ ਦੇ 21 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਮਹਾਵੀਰ ਜਯੰਤੀ ’ਤੇ ਨਾਨ-ਵੈੱਜ, ਮੀਟ ਨੂੰ ਵੇਚਣ ’ਤੇ ਪੂਰਨ ਰੋਕ ਲਗਾ ਦਿੱਤੀ ਹੈ। ਅਜੇ ਤੱਕ ਲੁਧਿਆਣਾ ਅਤੇ ਪਠਾਨਕੋਟ ਜ਼ਿਲਿਆਂ ਤੋਂ ਹੁਕਮ ਪ੍ਰਾਪਤ ਨਹੀਂ ਹੋਏ ਹਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਕੁਲਗਾਮ 'ਚ ਅੱਤਵਾਦੀਆਂ ਨੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar