ਮੈਸ਼ੀ ਟਰੈਕਟਰ ਏਜੰਸੀ ਨੇ ਲਗਾਇਆ ਗ੍ਰਾਹਕ ਮਿਲਣੀ ਕੈਂਪ

09/22/2017 5:58:55 PM

ਬੀੜ ਸਾਹਿਬ/ ਭਿੱਖੀਵਿੰਡ/ ਝਬਾਲ (ਬਖਤਾਵਰ, ਲਾਲੂਘੁੰਮਣ, ਭਾਟੀਆ) - ਕਿਸਾਨਾਂ ਨੂੰ ਖੇਤੀਬਾੜੀ ਸ਼ੰਦਾ 'ਤੇ ਮੈਸ਼ੀ ਟਰੈਕਟਰ ਕੰਪਨੀ ਵੱਲੋਂ ਸਬਸਿਡੀ ਦੇਣ ਦੇ ਨਾਲ ਘੱਟ ਵਿਆਜ ਦਰ 'ਤੇ ਟਰੈਕਟਰ ਅਤੇ ਹੋਰ ਸ਼ੰਦ ਦੇਣ ਲਈ ਵਿਸ਼ੇਸ਼ ਏਜੰਡਾ ਉਲੀਕਿਆ ਗਿਆ ਹੈ ਜਿਸ ਤਹਿਤ ਵੱਖ-ਵੱਖ ਕਸਬਿਆਂ ਅੰਦਰ ਕੰਪਨੀ ਵੱਲੋਂ ਕੈਂਪ ਲਗਾ ਕਿ ਕਿਸਾਨਾਂ ਨੂੰ ਮੌਕੇ ਉਪਰ ਹੀ ਬਿਨਾਂ ਵਾਧੂ ਦੀਆਂ ਬੇਲੋੜੀਆਂ ਸ਼ਰਤਾਂ ਦੇ ਟਰੈਕਟਰ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਕਸਬਾ ਭਿੱਖੀਵਿੰਡ ਸਥਿਤ ਮੈਸ਼ੀ ਟਰੈਕਟਰ ਕੰਪਨੀ ਦੇ ਮੈਨੇਜਿੰਗ ਡਰਾਇਕਟਰ ਡਾ. ਬਲਦੇਵ ਸਿੰਘ ਚੀਚਾ ਨੇ ਲਗਾਏ ਗਏ ਗ੍ਰਾਹਕ ਮਿਲਣੀ ਕੈਂਪ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ 5 ਕਿਸਾਨਾਂ ਨੂੰ 9500 ਮੈਸ਼ੀ ਫਾਰਗੂਸ਼ਨ ਫੋਰ ਬਾਈ ਫੋਰ ਅਤੇ ਟੂ ਬਾਈ ਟੂ ਟਰੈਕਟਰ ਮੌਕੇ ਉਪਰ ਬਿਨ੍ਹਾਂ ਫਾਰਮਿਲਟੀਆਂ ਦੇ ਮੁਹੱਈਆ ਕਰਵਾਏ ਗਏ ਹਨ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਕੈਂਪ ਦਾ ਪੂਰਾ ਪੂਰਾ ਲਾਭ ਉਠਾਉਣ ਅਤੇ ਘੱਟ ਵਿਆਜ ਦਰ 'ਤੇ ਲਏ ਗਏ ਟਰੈਕਟਰਾਂ ਦੀਆਂ ਕਿਸ਼ਤਾਂ ਦਾ ਭੁਗਤਾਨ ਸਮੇਂ ਸਿਰ ਕਰਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਜ਼ੂਰ ਸਿੰਘ ਭਾਈ ਲੱਧੂ ਅਤੇ ਇੰਦਰਜੀਤ ਸਿੰਘ, ਕੰਪਨੀ ਏਰੀਆ ਮੈਨੇਜਰ ਜਸਵਿੰਦਰ ਸਿੰਘ, ਸਹਾਇਕ ਮੈਨੇਜਰ ਹਰਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਟਰੈਕਟਰ ਲੈਣ ਵਾਲੇ ਕਿਸਾਨਾਂ ਹਰੀ ਸਿੰਘ ਕਲਸੀਆਂ, ਕੁਲਜੀਤ ਸਿੰਘ ਖਤਰਾਏ ਕਲਾਂ, ਜੋਬਨਜੀਤ ਸਿੰਘ, ਮੁੱਖਤਾਰ ਸਿੰਘ, ਹਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਫੋਰਮੈਨ ਆਦਿ ਨੇ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।