ਨਕਾਬਪੋਸ਼ ਕਾਰ ਸਵਾਰਾਂ ਨੇ ਖੋਹੀ ਸਰਕਾਰੀ ਮੁਲਾਜ਼ਮ ਦੀ ਚੇਨ

05/11/2018 2:43:48 AM

ਅੰਮ੍ਰਿਤਸਰ, (ਅਰੁਣ)- ਆਪਣੀ ਈਟੀਅਸ ਕਾਰ 'ਚ ਸਵਾਰ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮ ਦਾ ਰਸਤਾ ਰੋਕਦਿਆਂ ਅਣਪਛਾਤੇ ਸਵਿਫਟ ਕਾਰ ਸਵਾਰ 4 ਨਕਾਬਪੋਸ਼ ਲੁਟੇਰਿਆਂ ਨੇ ਉਸ ਦੀ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ, ਜੋ ਚੇਨ ਦਾ ਕੁਝ ਹਿੱਸਾ ਖੋਹ ਕੇ ਲੈ ਗਏ। ਲੁਟੇਰੇ ਕਾਰ 'ਚ ਪਿਆ ਬੈਗ ਜਿਸ ਵਿਚ ਵਿਭਾਗੀ ਦਸਤਾਵੇਜ਼ ਅਤੇ ਮਸ਼ੀਨ ਸੀ, ਨਾਲ ਲੈ ਗਏ। ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਰਣਜੀਤ ਐਵੀਨਿਊ ਪੁਲਸ ਚੌਕੀ ਇੰਚਾਰਜ ਐੱਸ. ਆਈ. ਅਮਨਜੋਤ ਕੌਰ ਨੇ ਦੱਸਿਆ ਕਿ ਪੁਲਸ ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਹਨ, ਜਿਨ੍ਹਾਂ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦਾ ਜਲਦ ਹੀ ਸੁਰਾਗ ਲੱਗਣ ਦੀ ਉਮੀਦ ਹੈ।