ਮਾਂ ਦੀ ਮੌਤ ਅੱਖੀ ਦੇਖ ਦਹਿਲ ਗਿਆ ਮਾਸੂਮ ਬੱਚੀ ਦਾ ਦਿਲ ਕਿਹਾ, ''''ਪਾਪਾ, ਚਾਚਾ ਤੇ ਦਾਦੀ ਨੇ ਮੰਮੀ ਨੂੰ ਫੈਨ ਨਾਲ ਲਟਕਾ ਦਿੱਤਾ''''

09/09/2017 4:28:41 PM

ਕਪਰੂਥਲਾ (ਭੂਸ਼ਣ) — ਵੀਰਵਾਰ ਨੂੰ ਸ਼ਹਿਰ ਦੇ ਪ੍ਰੀਤ ਨਗਰ ਖੇਤਰ 'ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਦੇ ਮਾਮਲੇ ਨੂੰ ਲੈ ਕੇ ਥਾਣਾ ਸੀਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰਾ ਨੂੰ ਗ੍ਰਿਫਤਾਰ ਕਰ ਕੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਹੀ ਨਹੀਂ ਦਾ ਪੋਸਟਮਾਰਟਮ ਕਰ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉਥੇ ਹੀ ਆਪਣੀ  ਮਾਂ ਦੀ ਮੌਤ ਦਾ ਖੁਲਾਸਾ ਉਨ੍ਹਾਂ ਦੀ ਮਾਸੂਮ ਬੱਚੀ ਤਿੰਨ ਸਾਲਾ ਸਮਾਇਰਾ ਨੇ ਤੋਤਲੀ ਆਵਾਜ਼ 'ਚ ਕੀਤਾ । ਉਸ ਨੇ ਕਿਹਾ, '' ਮੰਮੀ ਨੂੰ ਪਾਪਾ, ਚਾਚਾ ਤੇ ਦਾਦੀ ਨੇ ਫੈਨ ਨਾਲ ਲਟਕਾ ਦਿੱਤਾ।'' ਉਹ ਸ਼ੁੱਕਰਵਾਰ ਨੂੰ ਆਪਣੀ ਨਾਨੀ, ਨਾਨਾ ਤੇ ਦੂਜੇ ਪਰਿਵਾਰ ਦੇ ਮੈਂਬਰਾਂ ਕੋਲ ਬੈਠੀ ਸੀ। ਨਾਨੀ ਨੇ ਜਦ ਪੁੱਛਿਆ ਕਿ ਦੱਸੋ ਮੰਮੀ ਨੂੰ ਕਿਸਨੇ ਮਾਰਾ ਤਾਂ ਉਸ ਨੇ ਪਹਿਲਾਂ ਕਿਹਾ ਕਿ ਉਹ ਨਹੀਂ ਦੱਸੇਗੀ ਫਿਰ ਨਾਨੀ ਨੇ ਕਿਹਾ ਕਿ ਆਪਣੇ ਮਾਮਾ ਨੂੰ ਦੱਸ ਮੰਮੀ ਨੂੰ ਕਿਸਨੇ ਮਾਰਿਆ ਤਾਂ ਉਸ ਨੇ ਕਿਹਾ, '' ਪਾਪਾ, ਚਾਚਾ ਤੇ ਦਾਦੀ ਨੇ ਫੈਨ ਨਾਲ ਲਟਕਾ ਦਿੱਤਾ। ਪਾਪਾ ਨੇ ਮੰਮੀ ਨੂੰ ਫੈਨ ਨਾਲ ਲਟਕਾਉਣ ਤੋਂ ਬਾਅਦ ਮੈਨੂੰ ਵੀ ਧੱਕਾ ਮਾਰ ਕੇ ਸੁੱਟ ਦਿੱਤਾ।''
ਸਮਾਇਰਾ ਕਪੂਰਥਲਾ 'ਚ ਰਹਿਣ ਵਾਲੀ ਰਿਚਾ ਦੀ ਧੀ ਹੈ। ਰਿਚਾ ਦੀ ਕਪਰੂਥਲਾ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਰਿਚਾ ਦੇ ਪਤੀ  ਤੇ ਸਹੁਰਾ ਪਰਿਵਾਰ ਦਾ ਕਹਿਣਾ ਸੀ ਕਿ ਰਿਚਾ ਨੇ ਅਨਿਲ ਨੂੰ ਵਾਟਸ ਐਪ 'ਤੇ ਬਾਇ-ਬਾਇ ਲਿਖ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।


ਉਥੇ ਹੀ ਰਿਚਾ ਦੇ ਮਾਤਾ-ਪਿਤਾ ਅਸ਼ੌਕ ਕੁਮਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਬੇਟੀ ਦੀ ਸੱਸ ਤੇ ਦਿਓਰ ਨੇ ਈਸਾਈ ਧਰਮ ਨੂੰ ਅਪਣਾ ਲਿਆ ਹੈ ਤੇ ਉਹ ਲੋਕ ਰਿਚਾ ਉਪਰ ਵੀ ਧਰਮ ਬਦਲਣ ਦਾ ਦਬਾਅ ਬਣਾ ਰਹੇ ਸਨ ਤੇ ਉਸ ਨੂੰ ਵੱਡੀ ਗੱਡੀ ਲਿਆਉਣ ਦਾ ਦਬਾਅ ਬਣਾ ਰਹੇ ਸਨ। ਰਿਚਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਉਸ ਨੂੰ ਫਾਹਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਬਾਅਦ 'ਚ ਖੁਦਕੁਸ਼ੀ ਕਰਨ ਦੀ ਗੱਲ ਫੈਲਾ ਦਿੱਤੀ ਗਈ। ਇਹ ਹੀ ਨਹੀਂ ਰਿਚਾ ਦੀ ਮਾਂ ਨੀਲਮ ਨੇ ਦੋਸ਼ ਲਗਾਇਆ ਹੈ ਕਿ ਰਿਚਾ ਤਿੰਨ ਮਹੀਨੇ ਦੀ ਗਰਭਵਤੀ ਸੀ ਤੇ ਉਸ ਨੂੰ ਸ਼ੱਕ ਹੈ ਕਿ ਉਸ ਦੇ ਸਹੁਰਿਆ ਨੇ ਸ਼ਾਇਦ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸ਼ਾਮ ਰਿਚਾ ਪਤਨੀ ਅਨਿਲ ਕੁਮਾਰ ਨਿਵਾਸੀ ਪਿੰਡ ਮੁਹੱਲਾ ਪ੍ਰੀਤ ਨਗਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਨੂੰ ਲੈ ਕੇ ਮ੍ਰਿਤਕਾ ਦੇ ਬਟਾਲਾ ਤੋਂ ਆਏ ਪਿਤਾ ਅਸ਼ੌਕ ਕੁਮਾਰ ਨੇ ਸਹੁਰਾ ਪੱਖ 'ਤੇ ਆਪਣੀ ਧੀ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਸੀ।


ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਸ਼ੌਕ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਵਿਆਹ 3 ਜਨਵਰੀ 2012 ਨੂੰ ਕੀਤਾ ਸੀ ਤੇ ਉਸ ਨੇ ਵਿਆਹ 'ਚ ਲੱਖਾਂ ਰੁਪਏ ਦਹੇਜ ਦੇ ਤੌਰ 'ਤੇ ਖਰਚ ਕੀਤੇ ਸਨ ਪਰ ਵਿਆਹ ਦੇ ਕੁਝ ਦਿਨਾਂ ਤੋਂ ਬਾਅਦ ਹੀ ਉਸ ਦੀ ਧੀ ਨੂੰ ਸਹੁਰਾ ਪੱਖ ਦੇ ਲੋਕ ਲਗਾਤਾਰ ਪਰੇਸ਼ਾਨ ਕਰ ਰਹੇ ਸਨ ਜਿਸ ਕਾਰਨ ਉਸ ਦੀ ਧੀ ਨੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅਸ਼ੌਕ ਕੁਮਾਰ ਨੇ ਬਿਆਨ ਦੇ ਆਧਾਰ 'ਤੇ ਪਤੀ ਅਨਿਲ ਕੁਮਾਰ, ਸੱਸ ਕਮਲੇਸ਼ ਤੇ ਸਹੁਰਾ ਰਾਜ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।