ਸ਼ਰਮਨਾਕ: ਦਵਾਈ ਦਿਵਾਉਣ ਦੇ ਬਹਾਨੇ ਮਾਸੀ ਦੇ ਮੁੰਡੇ ਨੇ ਭੈਣ ਨਾਲ ਕੀਤਾ ਜਬਰ-ਜ਼ਿਨਾਹ

03/14/2021 4:07:22 PM

ਫ਼ਰੀਦਕੋਟ (ਰਾਜਨ): ਜ਼ਿਲ੍ਹੇ ਦੇ ਇਕ ਲਾਗਲੇ ਪਿੰਡ ਵਿਆਹੁਤਾ ਦੇ ਪਤੀ ਦੀ ਮਾਸੀ ਦੇ ਲੜਕੇ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਵਿਆਹੁਤਾ ਬਲਜੀਤ ਕੌਰ (ਕਾਲਪਨਿਕ ਨਾਂਅ) ਨੇ ਬਿਆਨ ਕੀਤਾ ਕਿ ਉਸਦਾ ਵਿਆਹ ਇੱਕ ਸਾਲ ਪਹਿਲਾਂ ਜਸਪਾਲ ਸਿੰਘ ਨਾਲ ਹੋਇਆ ਅਤੇ ਉਸਦੇ ਪਤੀ ਦੀ ਮਾਸੀ ਦਾ ਮੁੰਡਾ ਹਰਮੇਲ ਸਿੰਘ ਜੋ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਹਨ, ਮਹੀਨੇ ਦੋ ਮਹੀਨੇ ਬਾਅਦ ਉਨ੍ਹਾਂ ਦੇ ਘਰੇ ਆਉਂਦਾ ਜਾਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ:  ਗਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਵਾਪਸ ਪਰਤੇ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਵਿਆਹੁਤਾ ਨੇ ਦੱਸਿਆ ਕਿ ਉਸਨੇ 6 ਮਹੀਨੇ ਦੀ ਗਰਭਵਤੀ ਹੋਂਣ ਕਾਰਣ ਡਾਕਟਰ ਕੋਲ ਦਵਾਈ ਲੈਣ ਲਈ ਜਾਣਾ ਸੀ ਪ੍ਰੰਤੂ ਉਸਦਾ ਪਤੀ ਫਿਰੋਜ਼ਪੁਰ ਵਿਖੇ ਆਪਣੇ ਕੰਮ ’ਤੇ ਗਿਆ ਹੋਇਆ ਸੀ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਹਰਮੇਲ ਸਿੰਘ ਉਨ੍ਹਾਂ ਦੇ ਘਰੇ ਆਇਆ ਤਾਂ ਉਸਨੇ ਜਦ ਇਹ ਕਿਹਾ ਕਿ ਉਸਨੇ ਫ਼ਰੀਦਕੋਟ ਵਿਖੇ ਬੈਂਕ ’ਚੋਂ ਪੈਸੇ ਕਢ੍ਹਵਾਉਣ ਲਈ ਜਾਣਾ ਹੈ ਤਾਂ ਹਰਮੇਲ ਸਿੰਘ ਨੇ ਕਿਹਾ ਕਿ ਉਹ ਉਸਦੇ ਨਾਲ ਚੱਲੇ ਅਤੇ ਪੈਸੇ ਕਢ੍ਵਾਉਣ ਤੋਂ ਬਾਅਦ ਉਹ ਉਸ ਨੂੰ ਪਿੰਡ ਛੱਡ ਦੇਵੇਗਾ ਤਾਂ ਸ਼ਿਕਾਇਤਕਰਤਾ ਵਿਸ਼ਵਾਸ਼ ਕਰਕੇ ਉਸ ਨਾਲ ਫ਼ਰੀਦਕੋਟ ਆ ਗਈ।

ਇਹ ਵੀ ਪੜ੍ਹੋ:   ਅੰਮਿ੍ਰਤਸਰ ਦੇ ਸਿਵਿਲ ਹਸਪਤਾਲ ’ਚ ਚੱਲੀਆਂ ਗੋਲੀਆਂ, ਲਹੂ-ਲੁਹਾਣ ਹੋਇਆ ਡਾਕਟਰ

ਉਸਨੇ ਦੋਸ਼ ਲਗਾਇਆ ਕਿ ਬੈਂਕ ਵਿੱਚੋਂ 1400 ਰੁਪਏ ਕਢ੍ਹਵਾ ਕੇ ਜਦ ਉਹ ਹਰਮੇਲ ਸਿੰਘ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਪਿੰਡ ਆ ਰਹੀ ਸੀ ਤਾਂ ਪੈਟਰੋਲ ਪੰਪ ਮਚਾਕੀ ਰੋਡ ’ਤੇ ਪੁੱਜਣ ’ਤੇ ਹਰਮੇਲ ਸਿੰਘ ਨੇ ਮੋਟਰਸਾਈਕਲ ਸੜਕ ਦੇ ਇੱਕ ਪਾਸੇ ਕੱਚੇ ਰਸਤੇ ਵੱਲ ਮੋੜ ਲਿਆ। ਉਸਦੇ ਅਨੁਸਾਰ ਜਦ ਉਸਨੇ ਇਸਦਾ ਵਿਰੋਧ ਕੀਤਾ ਤਾਂ ਹਰਮੇਲ ਸਿੰਘ ਮੋਟਰਸਾਈਕਲ ਹੋਰ ਤੇਜ਼ ਕਰਕੇ ਸਰਕੰਡਿਆਂ ’ਚ ਲੈ ਗਿਆ ਜਿੱਥੇ ਉਸਨੇ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ ਵਿੱਚ ਹਰਮੇਲ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਐੱਸ.ਆਈ ਅਮਨਦੀਪ ਕੌਰ ਵੱਲੋਂ ਜਾਰੀ ਹੈ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

Shyna

This news is Content Editor Shyna